ਲਖਨਊ (ਵਾਰਤਾ)- ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸਰਕਾਰ ਸੰਵਿਧਾਨ ਦਿਵਸ ’ਤੇ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਨਹੀਂ ਭੁੱਲੇਗੀ ਅਤੇ ਕਿਸਾਨਾਂ ਦੇ ਸਾਰੇ ਮੁੱਦਿਆਂ ’ਤੇ ਨਰਮੀ ਨਾਲ ਵਿਚਾਰ ਕਰੇਗੀ। ਮਾਇਆਵਤੀ ਨੇ ਐਤਵਾਰ ਨੂੰ ਟਵੀਟ ਕੀਤਾ,‘‘ਸੰਸਦ ਦਾ ਸਰਦ ਰੁੱਤ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਤਿੰਨ ਦਿਨ ਪਹਿਲਾਂ‘ਸੰਵਿਧਾਨ ਦਿਵਸ’ ’ਤੇ ਜਨਤਾ ਨਾਲ ਕੀਤੇ ਗਏ ਆਪਣੇ ਵਾਅਦਿਆਂ ਨੂੰ ਸਰਕਾਰ ਭੁੱਲੇਗੀ ਨਹੀਂ ਸਗੋਂ ਉਨ੍ਹਾਂ ਨੂੰ ਸਹੀ ਠੰਡ ਨਾਲ ਨਿਭਾਏਗੀ ਵੀ, ਅਜਿਹੀ ਦੇਸ਼ ਨੂੰ ਉਮੀਦ। ਕਿਸਾਨਾਂ ਦੇ ਸਾਰੇ ਮੁੱਦਿਆਂ ਪ੍ਰਤੀ ਵੀ ਸਰਕਾਰ ਦਾ ਰੁਖ ਕੀ ਹੁੰਦਾ ਹੈ, ਇਸ ’ਤੇ ਵੀ ਸਾਰਿਆਂ ਦੀ ਨਜ਼ਰ ਰਹੇਗੀ।’’
ਇਸ ਦੇ ਨਾਲ ਹੀ ਇਕ ਹੋਰ ਟਵੀਟ ’ਚ ਮਾਇਆਵਤੀ ਨੇ ਕਿਹਾ,‘‘ਬਸਪਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਵੀ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਉਹ ਦੇਸ਼ ਅਤੇ ਜਨਹਿੱਤ ਦੇ ਅਹਿਮ ਮੁੱਦਿਆਂ ਨੂੰ ਨਿਯਮਾਂ ਦੀ ਤਰ੍ਹਾਂ ਹੀ ਪੂਰੀ ਤਿਆਰੀ ਨਾਲ ਸਦਨ ਦੇ ਦੋਹਾਂ ਸਦਨਾਂ ’ਚ ਜ਼ਰੂਰ ਚੁੱਕਣ। ਸਰਕਾਰ ਵੀ ਆਪਣੇ ਵਲੋਂ ਸਦਨ ਨੂੰ ਪੂਰੇ ਵਿਸ਼ਵਾਸ ’ਚ ਲੈ ਕੇ ਕੰਮ ਕਰੇ ਤਾਂ ਇਹ ਬਿਹਤਰ ਹੋਵੇਗਾ।’’ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ,‘‘ਨਾਲ ਹੀ ਖੇਤੀ ਕਾਨੂੰਨਾਂ ਵਰਗੇ ਵਿਆਪਕ ਜਨਹਿੱਤ ਦੇ ਮੁੱਦਿਆਂ ’ਤੇ ਕਾਨੂੰਨ ਬਣਾਉਂਦੇ ਸਮੇਂ ਉਸ ਦੇ ਅਸਰ ਦਾ ਮੁਲਾਂਕਣ ਨਹੀਂ ਕਰਨਾ ਇਕ ਅਹਿਮ ਸਵਾਲ ਬਣ ਗਿਆ ਹੈ, ਜਿਸ ਵੱਲ ਨਿਆਂਪਾਲਿਕਾ ਵਾਰ-ਵਾਰ ਇਸ਼ਾਰਾ ਕਰ ਰਹੀ ਹੈ। ਇਸ ’ਤੇ ਵੀ ਕੇਂਦਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਤਾਂ ਕਿ ਨਵੇਂ ਕਾਨੂੰਨ ਦੇ ਮੁੱਦਿਆਂ ’ਤੇ ਦੇਸ਼ ਨੂੰ ਅੱਗੇ ਜ਼ਰੂਰੀ ਟਕਰਾਅ ਤੋਂ ਬਚਾਇਆ ਜਾ ਸਕੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਸ਼ਮੀਰ ’ਚ ਸ਼ੀਤ ਲਹਿਰ ਜਾਰੀ, ਪਹਿਲਗਾਮ ’ਚ ਸਭ ਤੋਂ ਜ਼ਿਆਦਾ ਠੰਡ
NEXT STORY