ਭੁਵਨੇਸ਼ਵਰ–ਓਡੀਸ਼ਾ ’ਚ ਜ਼ਬਰਦਸਤ ਸਿਆਸੀ ਉਥਲ-ਪੁਥਲ ਵਿਚਕਾਰ ਮੁੱਖ ਮੰਤਰੀ ਨਵੀਨ ਪਟਨਾਇਕ ਸਰਕਾਰ ਦੇ ਸਾਰੇ ਮੰਤਰੀਆਂ ਨੇ ਸ਼ਨੀਵਾਰ ਨੂੰ ਹੈਰਾਨੀਜਨਕ ਢੰਗ ਨਾਲ ਇਕੱਠੇ ਅਸਤੀਫ਼ਾ ਦੇ ਦਿੱਤਾ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਐਤਵਾਰ ਯਾਨੀ ਕਿ ਅੱਜ ਨੂੰ ਹੋਵੇਗਾ। ਮੁੱਖ ਮੰਤਰੀ ਨੇ ਸਾਰੇ ਕੈਬਨਿਟ ਮੰਤਰੀਆਂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਸੂਬੇ ਵਿਚ 2024 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਪਟਨਾਇਕ ਆਪਣੀ ਨਵੀਂ ਟੀਮ ਨਾਲ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਰਹੇ ਹਨ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪਟਨਾਇਕ ਦੀ ਅਗਵਾਈ ਵਾਲੀ ਬੀਜੂ ਜਨਤਾ ਦਲ (ਬੀਜਦ) ਦੇ 5ਵੇਂ ਕਾਰਜਕਾਲ ਦੌਰਾਨ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਸਾਰੇ ਮੰਤਰੀਆਂ ਨੇ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਅਸਤੀਫ਼ੇ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਕੈਬਨਿਟ ਦੇ ਸਾਰੇ 20 ਮੰਤਰੀਆਂ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਐੱਸ. ਐੱਨ. ਪਾਤਰੋਂ ਨੂੰ ਅਸਤੀਫ਼ੇ ਸੌਂਪੇ।
ਮੰਨਿਆ ਜਾ ਰਿਹਾ ਹੈ ਕਿ ਨਵੀਂ ਕੈਬਨਿਟ ਵਿਚ ਸ਼ਾਮਲ ਹੋਣ ਵਾਲੇ ਮੰਤਰੀਆਂ ਦੀ ਭੂਮਿਕਾ ਅਹਿਮ ਹੋਣ ਵਾਲੀ ਹੈ। ਪਟਨਾਇਕ ਵੱਲੋਂ ਮੰਤਰੀ ਮੰਡਲ ਵਿਚ ਨਵੇਂ ਨੌਜਵਾਨ ਚਿਹਰਿਆਂ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਇਹ ਇਕ ਵੱਡੀ ਕਵਾਇਦ ਹੋਵੇਗੀ।
ਭਾਜਪਾ ਦਾ ਦਿਲ ਮਾਂਗੇ ਮੋਰ
NEXT STORY