ਨਵੀਂ ਦਿੱਲੀ- ਸਰਕਾਰ ਨੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਮੱਦੇਨਜ਼ਰ ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਸ਼ਨੀਵਾਰ ਨੂੰ ਜਾਰੀ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਵਿਚ ਸਿਹਤ ਮੰਤਰਾਲਾ ਨੇ ਕਿਹਾ ਕਿ 8 ਜਨਵਰੀ ਤੋਂ 30 ਜਨਵਰੀ ਦਰਮਿਆਨ ਯੂ. ਕੇ. ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਕੋਵਿਡ-19 ਟੈਸਟ ਕੀਤਾ ਜਾਵੇਗਾ। ਟੈਸਟ ਦਾ ਖ਼ਰਚ ਵੀ ਯਾਤਰੀ ਖ਼ੁਦ ਕਰਨਗੇ।
ਇਸ ਤੋਂ ਇਲਾਵਾ ਯੂ. ਕੇ. ਤੋਂ ਆਉਣ ਵਾਲੇ ਹਰੇਕ ਯਾਤਰੀ ਨੂੰ ਆਪਣੀ ਕੋਵਿਡ-19 ਨੈਗੇਟਿਵ ਰਿਪੋਰਟ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੇ ਟੈਸਟ ਦੀ ਲਿਆਉਣੀ ਹੋਵੇਗੀ।
ਸਿਹਤ ਮੰਤਰਾਲਾ ਨੇ ਕਿਹਾ ਕਿ ਯੂ. ਕੇ. ਤੋਂ ਭਾਰਤ ਲਈ ਰਵਾਨਾ ਹੋਣ ਵਾਲੇ ਯਾਤਰੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਹੈ, ਇਹ ਯਕੀਨੀ ਕਰਨ ਦੀ ਜਿੰਮੇਵਾਰੀ ਏਅਰਲਾਈਨਾਂ ਦੀ ਹੋਵੇਗੀ। ਮੰਤਰਾਲਾ ਨੇ ਹਵਾਈ ਅੱਡੇ 'ਤੇ ਆਰ. ਟੀ.-ਪੀ. ਸੀ. ਆਰ. ਟੈਸਟ ਜਾਂ ਰਿਪੋਰਟ ਦਾ ਇੰਤਜ਼ਾਰ ਕਰਨ ਵਾਲੇ ਲੋਕਾਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ। ਜਿਨ੍ਹਾਂ ਦਾ ਟੈਸਟ ਪਾਜ਼ੀਟਿਵ ਹੋਵੇਗਾ ਉਨ੍ਹਾਂ ਨੂੰ ਸਬੰਧਤ ਸੂਬਾ ਸਿਹਤ ਵਿਭਾਗ ਦੀ ਮਦਦ ਨਾਲ ਵੱਖਰੇ ਇਕਾਂਤਵਾਸ ਕੀਤਾ ਜਾਵੇਗਾ। ਜਿਸ ਵਿਚ ਨਵੇਂ ਸਟ੍ਰੇਨ SARS-CoV-2 ਦੀ ਪੁਸ਼ਟੀ ਹੋਵੇਗੀ ਉਸ ਨੂੰ ਵੱਖਰੇ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਪਾਜ਼ੀਟਿਵ ਪਾਏ ਗਏ ਮਰੀਜ਼ ਦੀ 14ਵੇਂ ਦਿਨ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਨੈਗੇਟਿਵ ਟੈਸਟ ਰਿਪੋਰਟ ਨਾ ਆਉਣ ਤੱਕ ਇਕਾਂਤਵਾਸ ਵਿਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- UK ਲਈ ਉਡਾਣਾਂ 6 ਜਨਵਰੀ ਤੋਂ ਸ਼ੁਰੂ ਕਰਨ ਦੀ ਹਰੀ ਝੰਡੀ, 8 ਤਾਰੀਖ਼ ਤੋਂ ਬ੍ਰਿਟੇਨ ਤੋਂ ਆ ਸਕਣਗੇ ਜਹਾਜ਼
ਉੱਥੇ ਹੀ, ਹਵਾਈ ਅੱਡੇ 'ਤੇ ਕੀਤੇ ਗਏ ਟੈਸਟਾਂ ਤੋਂ ਬਾਅਦ ਜਿਹੜੇ ਯਾਤਰੀਆਂ ਨੂੰ ਕੋਵਿਡ ਨੈਗੇਟਿਵ ਪਾਇਆ ਜਾਵੇਗਾ ਉਨ੍ਹਾਂ ਨੂੰ 14 ਦਿਨਾਂ ਲਈ ਘਰ ਵਿਚ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਜਾਵੇਗੀ ਅਤੇ ਸਬੰਧਤ ਸੂਬਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਕਾਇਦਾ ਉਨ੍ਹਾਂ ਦੀ ਖ਼ਬਰ ਲੈਂਦੇ ਰਹਿਣਾ ਹੋਵੇਗਾ।
ਇਹ ਵੀ ਪੜ੍ਹੋ- ਭਾਰਤ-ਆਸਟ੍ਰੇਲੀਆ ਵਿਚਕਾਰ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ ਸਿਡਨੀ 'ਚ ਸਖ਼ਤ ਪਾਬੰਦੀਆਂ ਲਾਗੂ
ਵਿਧਾਇਕ ਨੇ 2 ਜਹਾਜ਼ਾਂ ’ਚ ਫਸੇ 39 ਭਾਰਤੀਆਂ ਦੀ ਮਦਦ ਲਈ ਕੇਂਦਰ ਨੂੰ ਲਿਖੀ ਚਿੱਠੀ
NEXT STORY