ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਾਲ ਹੀ ਵਿਚ ਪਏ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਦੇ ਬਾਲਟਾਲ ਅਤੇ ਪਹਿਲਗਾਮ ਦੋਵਾਂ ਮਾਰਗਾਂ ’ਤੇ ਰੱਖ-ਰਖਾਅ ਦੀ ਲੋੜ ਦੇ ਕਾਰਨ ਦੋਵਾਂ ਟ੍ਰੈਕਾਂ ’ਤੇ ਯਾਤਰਾ ਨੂੰ ਇਕ ਹਫਤਾ ਪਹਿਲਾਂ ਹੀ 3 ਅਗਸਤ ਨੂੰ ਬੰਦ ਕਰ ਦਿੱਤਾ ਗਿਆ ਹੈ।
ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂੜੀ ਨੇ ਕਿਹਾ ਕਿ ਬਾਲਟਾਲ ਅਤੇ ਪਹਿਲਗਾਮ ਦੋਵਾਂ ਰੂਟਾਂ ’ਤੇ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਜ਼ਰੂਰੀ ਹੈ। ਇਹ ਦੇਖਿਆ ਗਿਆ ਹੈ ਕਿ ਕੱਲ ਤੋਂ ਟਰੈਕ ’ਤੇ ਲੋਕਾਂ ਤੇ ਮਸ਼ੀਨਾਂ ਦੀ ਲਗਾਤਾਰ ਤਾਇਨਾਤੀ ਕਾਰਨ ਅਸੀਂ ਯਾਤਰਾ ਨੂੰ ਮੁੜ ਸ਼ੁਰੂ ਨਹੀਂ ਕਰ ਸਕਾਂਗੇ, ਇਸ ਲਈ ਯਾਤਰਾ ਨੂੰ 3 ਅਗਸਤ ਤੋਂ ਦੋਵਾਂ ਰੂਟਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਸਾਲ 4.10 ਲੱਖ ਤੋਂ ਵੱਧ ਸ਼ਰਧਾਲੂ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ- 15 ਹਜ਼ਾਰ ਤਨਖ਼ਾਹ ਤੇ ਜਾਇਦਾਦ 30 ਕਰੋੜ ਦੀ ! ਹੋਸ਼ ਉਡਾ ਦੇਵੇਗਾ ਇਕ ਕਲਰਕ ਦਾ ਇਹ 'ਕਾਲਾ ਕਾਂਡ'
ਭਾਰੀ ਮੀਂਹ ਕਾਰਨ ਸ਼ਨੀਵਾਰ ਨੂੰ ਵੀ ਜੰਮੂ ਤੋਂ ਕੋਈ ਜਥਾ ਬਾਲਟਾਲ ਜਾਂ ਪਹਿਲਗਾਮ ਲਈ ਨਹੀਂ ਭੇਜਿਆ ਗਿਆ। ਇਹ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 9 ਅਗਸਤ ਨੂੰ ਸ਼ਾਉਣ ਪੂੰਨਿਆ ਅਤੇ ਰੱਖੜੀ ਵਾਲੇ ਦਿਨ ਖਤਮ ਹੋਣੀ ਸੀ। ਇਸ ਦੌਰਾਨ, ਸਾਲਾਨਾ ਛੜੀ ਮੁਬਾਰਕ ਦੀ ਤਿਆਰੀ ਜਾਰੀ ਹੈ ਜੋ 4 ਅਗਸਤ ਨੂੰ ਸ਼੍ਰੀਨਗਰ ਦੇ ਅਮਰੇਸ਼ਵਰ ਮੰਦਰ ਤੋਂ ਸ਼ੁਰੂ ਹੋ ਕੇ 9 ਅਗਸਤ ਦੀ ਸਵੇਰ ਨੂੰ ਗੁਫਾ ਮੰਦਰ ਤੱਕ ਪਹੁੰਚੇਗੀ।
ਇਹ ਗੁਫਾ 3,880 ਮੀਟਰ ਦੀ ਉੱਚਾਈ ’ਤੇ ਸਥਿਤ ਹੈ ਜਿਥੇ ਭਗਵਾਨ ਸ਼ਿਵ ਦੇ ਬਰਫ ਨਾਲ ਬਣੇ ਸ਼ਿਵਲਿੰਗ ਦੇ ਰੂਪ ਵਿਚ ਦਰਸ਼ਨ ਹੁੰਦੇ ਹਨ। ਭਾਰੀ ਮੀਂਹ ਅਤੇ ਟ੍ਰੈਕ ਨੁਕਸਾਨੇ ਹੋਣ ਤੋਂ ਬਾਅਦ ਤੀਰਥ ਯਾਤਰਾ ਦੇ ਤਿੰਨੇ ਬੇਸ ਕੈਂਪਾਂ ਜੰਮੂ, ਪਹਿਲਗਾਮ ਅਤੇ ਬਾਲਟਾਲ ਤੋਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਸ਼ਮੀਰ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂੜੀ ਨੇ 3 ਅਗਸਤ ਤੋਂ ਯਾਤਰਾ ਸ਼ੁਰੂ ਕਰਨ ਦੀ ਸੰਭਾਵਨਾ ਪ੍ਰਗਟਾਈ ਸੀ ਪਰ ਦੋਵਾਂ ਟ੍ਰੈਕਾਂ ’ਤੇ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ ਸ਼ਨੀਵਾਰ ਨੂੰ ਦੋਵਾਂ ਰਸਤਿਆਂ ਤੋਂ ਯਾਤਰਾ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ- ਵਾਹਨ ਚਾਲਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ ! ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੀ ਇਸ ਵਾਰ ਦੋ ਦਿਨ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ? ਜਾਣੋ ਸਹੀ ਤਾਰੀਖ਼ ਅਤੇ ਸ਼ੁਭ ਮਹੂਰਤ
NEXT STORY