ਚੰਡੀਗੜ/ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਯਾਨੀ ਕਿ ਅੱਜ 49 ਸਾਲ ਦੇ ਹੋ ਗਏ ਹਨ। ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਇਆਵਤੀ ਸਮੇਤ ਕਾਂਗਰਸ ਦੇ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ।

ਕੈਪਟਨ ਨੇ ਟਵਿੱਟਰ 'ਤੇ ਟਵੀਟ ਕੀਤਾ, ''ਪ੍ਰਿਅ ਰਾਹੁਲ ਗਾਂਧੀ, ਤੁਹਾਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਪਿਛਲੇ ਕੁਝ ਸਾਲਾਂ ਵਿਚ ਤੁਸੀਂ ਜੋ ਮੁਕਾਮ ਹਾਸਲ ਕੀਤਾ, ਉਸ 'ਤੇ ਸਾਨੂੰ ਮਾਣ ਹੈ। ਮੈਂ ਤੁਹਾਡੇ ਵਿਚ ਆਪਣੇ ਪ੍ਰਿਅ ਮਿੱਤਰ (ਮਰਹੂਮ) ਰਾਜੀਵ ਗਾਂਧੀ ਨੂੰ ਦੇਖਦਾ ਹਾਂ। ਭਗਵਾਨ ਤੁਹਾਨੂੰ ਲੰਬੀ, ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦਾ ਆਸ਼ੀਰਵਾਦ ਦੇਵੇ।'' ਮੁੱਖ ਮੰਤਰੀ ਕੈਪਟਨ ਨੇ ਰਾਹੁਲ ਨਾਲ ਟਵਿੱਟਰ 'ਤੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇੱਥੇ ਦੱਸ ਦੇਈਏ ਕਿ ਰਾਹੁਲ ਗਾਂਧੀ ਦਾ ਜਨਮ 19 ਜੂਨ 1970 'ਚ ਨਵੀਂ ਦਿੱਲੀ ਵਿਖੇ ਹੋਇਆ। ਅੱਜ ਉਨ੍ਹਾਂ ਦਾ 49ਵਾਂ ਜਨਮ ਦਿਨ ਹੈ।
ਹਰ ਰੋਜ਼ ਦਰਦ 'ਚੋਂ ਲੰਘ ਰਿਹਾ ਹਾਂ : ਕੁਮਾਰਸਵਾਮੀ
NEXT STORY