ਜੰਮੂ- ਅਮਰਨਾਥ ਗੁਫ਼ਾ 'ਚ ਕੁਦਰਤੀ ਬਰਫ਼ ਦਾ ਬਣਿਆ ਸ਼ਿਵਲਿੰਗ ਲਗਭਗ ਪੂਰੀ ਤਰ੍ਹਾਂ ਅੰਤਰਧਿਆਨ ਹੋ ਗਿਆ ਹੈ। ਅਜੇ ਯਾਤਰਾ ਦੇ 5 ਹੀ ਦਿਨ ਬੀਤੇ ਹਨ। 57 ਦਿਨ ਚੱਲਣ ਵਾਲੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਈ ਸੀ। ਯਾਤਰਾ ਦੇ ਪਹਿਲੇ 4 ਦਿਨ ਕਰੀਬ 86 ਹਜ਼ਾਰ ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ 'ਚ ਦਰਸ਼ਨ ਕੀਤੇ। ਯਾਤਰਾ ਲਈ ਇਸ ਸਾਲ 4 ਲੱਖ ਸ਼ਰਧਾਲੂਆਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਯਾਨੀ ਕਿ ਅਜੇ 3 ਲੱਖ ਤੋਂ ਵੱਧ ਸ਼ਰਧਾਲੂਆਂ ਦਾ ਦਰਸ਼ਨ ਕਰਨਾ ਬਾਕੀ ਹੈ।
23 ਮਈ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਜੋ ਤਸਵੀਰ ਜਾਰੀ ਕੀਤੀ ਸੀ, ਉਸ 'ਚ ਸ਼ਿਵਲਿੰਗ ਦਾ ਆਕਾਰ ਕਰੀਬ 7 ਫੁੱਟ ਸੀ। 29 ਜੂਨ ਨੂੰ ਪਹਿਲੀ ਪੂਜਾ ਦੇ ਦਿਨ ਵੀ ਸ਼ਿਵਲਿੰਗ ਦੀ ਉੱਚਾਈ 5 ਫੁੱਟ ਤੋਂ ਜ਼ਿਆਦਾ ਸੀ। 6 ਜੁਲਾਈ ਨੂੰ ਸਾਹਮਣੇ ਆਈ ਤਸਵੀਰ 'ਚ ਸ਼ਿਵਲਿੰਗ ਲਗਭਗ 90 ਫੀਸਦੀ ਗਾਇਬ ਹੋ ਚੁੱਕਿਆ ਹੈ।48 ਕਿਲੋਮੀਟਰ ਲੰਬੇ ਨੁਨਵਾਨ-ਪਹਿਲਗਾਮ ਰੂਟ ਅਤੇ 14 ਕਿਲੋਮੀਟਰ ਛੋਟੇ ਪਰ ਕਠਿਨ ਬਾਲਟਾਲ ਰੂਟ ਤੋਂ ਲਗਾਤਾਰ ਯਾਤਰੀ ਦਰਸ਼ਨਾਂ ਲਈ ਪਹੁੰਚ ਰਹੇ ਹਨ। ਯਾਤਰਾ 28 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।
ਅਮਰਨਾਥ ਦਾ ਬਰਫ਼ ਨਾਲ ਬਣਿਆ ਸ਼ਿਵਲਿੰਗ ਕੁਦਰਤੀ ਆਈਸ ਸਟੈਲੇਗਮਾਈਟ ਹੈ। ਜਿਵੇਂ ਚੂਨਾ-ਪੱਥਰ ਦੀਆਂ ਗੁਫ਼ਾਵਾਂ 'ਚ ਜ਼ਮੀਨ ਤੋਂ ਖਣਿਜ ਇਕੱਠੇ ਹੋ ਕੇ ਸਟੈਲੇਗਮਾਈਟ ਬਣਦੇ ਹਨ, ਉਸੇ ਤਰ੍ਹਾਂ ਅਮਰਨਾਥ ਗੁਫ਼ਾ 'ਚ ਛੱਤ ਤੋਂ ਟਪਕਣ ਵਾਲਾ ਪਾਣੀ ਜੰਮ ਕੇ ਬਰਫ਼ ਦਾ ਸ਼ਿਵਲਿੰਗ ਬਣਾਉਂਦਾ ਹੈ। ਇਸ ਦਾ ਆਕਾਰ ਹਰ ਸਾਲ ਮੌਸਮ, ਤਾਪਮਾਨ ਅਤੇ ਪਾਣੀ ਦੀ ਉਪਲੱਬਧਤਾ ਦੇ ਅਨੁਸਾਰ ਵੱਖ-ਵੱਖ ਹੁੰਦਾ ਹੈ। ਇਹੀ ਇਸ ਦੀ ਸਭ ਤੋਂ ਅਨੋਖੀ ਵਿਸ਼ੇਸ਼ਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੈਨਸ਼ਨ ਨਾ ਮਿਲੀ ਤਾਂ ਇਲਾਜ ਦੁੱਖੋਂ ਬਜ਼ੁਰਗ ਦੀ ਹੋਈ ਮੌਤ, ਹੁਣ CM ਸੋਰੇਨ ਨੇ ਦਿਖਾਈ ਸਖ਼ਤੀ
NEXT STORY