ਮੁੰਬਈ, (ਏਜੰਸੀ)-ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਬਰਾਬਰੀ ਦਾ ਦਾਅਵਾ ਚੋਣਵੇਂ ਢੰਗ ਨਾਲ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਪਤੀ-ਪਤਨੀ ਦੋਵੇਂ ਕਮਾਉਂਦੇ ਹਨ ਤਾਂ ਘਰ ਚਲਾਉਣ ਅਤੇ ਬੱਚੇ ਦੀ ਸਿੱਖਿਆ ਦਾ ਖ਼ਰਚ ਦੋਵਾਂ ਨੂੰ ਮਿਲ ਕੇ ਚੁੱਕਣਾ ਚਾਹੀਦਾ ਹੈ। ਅਦਾਲਤ ਨੇ ਇਹ ਟਿੱਪਣੀ ਵੱਖ ਰਹਿ ਰਹੀ ਪਤਨੀ ਅਤੇ ਨਾਬਾਲਗ ਪੁੱਤਰ ਲਈ ਤੈਅ ਮਹੀਨਾਵਾਰ ਗੁਜ਼ਾਰਾ ਭੱਤਾ ਘਟਾਉਂਦੇ ਹੋਏ ਕੀਤੀ।
ਜਸਟਿਸ ਐੱਮ. ਐੱਮ. ਸਾਠਯੇ ਦੀ ਸਿੰਗਲ ਬੈਂਚ ਨੇ ਪਿਛਲੇ ਹਫ਼ਤੇ ਦਿੱਤੇ ਹੁਕਮ ਵਿਚ ਫੈਮਿਲੀ ਕੋਰਟ ਦੇ ਜਨਵਰੀ 2025 ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿਚ ਪਤੀ ਨੂੰ ਪਤਨੀ ਅਤੇ ਪੁੱਤਰ ਲਈ 50,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਹਾਈ ਕੋਰਟ ਨੇ ਇਹ ਰਕਮ ਘਟਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪਤੀ ਮੁੰਬਈ ਦੇ ਅੰਧੇਰੀ ਸਥਿਤ ਉਸ ਮਕਾਨ ਦੀ ਈ. ਐੱਮ. ਆਈ. ਭਰ ਰਿਹਾ ਹੈ, ਜਿਸ ਵਿਚ ਪਤਨੀ ਅਤੇ ਪੁੱਤਰ ਰਹਿ ਰਹੇ ਹਨ, ਜਦਕਿ ਨਵੀਂ ਮੁੰਬਈ ਦੇ ਪਨਵੇਲ ਸਥਿਤ ਦੂਜੇ ਮਕਾਨ ਦੀ ਈ. ਐੱਮ. ਆਈ. ਵੀ ਉਹੀ ਭਰ ਰਿਹਾ ਹੈ।
ਅਦਾਲਤ ਨੇ ਕਿਹਾ ਕਿ ਪਤਨੀ ਇਨ੍ਹਾਂ ਦੋਵਾਂ ਮਕਾਨਾਂ ਦੀ ਈ. ਐੱਮ. ਆਈ. ਵਿਚ ਕੋਈ ਯੋਗਦਾਨ ਨਹੀਂ ਪਾ ਰਹੀ ਹੈ। ਪਤੀ ਨੇ ਆਪਣੀ ਪਟੀਸ਼ਨ ਵਿਚ ਅਪੀਲ ਕੀਤੀ ਸੀ ਕਿ ਮਹੀਨਾਵਾਰ ਗੁਜ਼ਾਰਾ ਭੱਤੇ ਦੀ ਰਕਮ 50,000 ਰੁਪਏ ਤੋਂ ਘਟਾ ਕੇ 25,000 ਰੁਪਏ ਕੀਤੀ ਜਾਵੇ। ਉਸ ਨੇ ਪਤਨੀ ਨੂੰ ਬਿਹਾਰ ਵਿਚ ਉਸ ਨਾਲ ਰਹਿਣ ਜਾਂ ਘੱਟੋ-ਘੱਟ ਪਨਵੇਲ ਸਥਿਤ ਮਕਾਨ ਵਿਚ ਰਹਿਣ ਦੀ ਅਪੀਲ ਕੀਤੀ ਸੀ, ਤਾਂ ਜੋ ਉਹ ਅੰਧੇਰੀ ਵਾਲਾ ਮਕਾਨ ਵੇਚ ਕੇ ਆਪਣਾ ਵਿੱਤੀ ਬੋਝ ਘਟਾ ਸਕੇ, ਪਰ ਪਤਨੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।
ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ, FSSAI ਨੇ ਦਿੱਤਾ 90 ਦਿਨਾਂ ਦਾ ਸਮਾਂ
NEXT STORY