ਸ਼੍ਰੀਨਗਰ— ਸ਼੍ਰੀ ਅਮਰਨਾਥ ਜੀ ਸਾਈਨ ਬੋਰਡ (ਐੱਸ.ਏ.ਐੱਸ.ਬੀ.) ਨੇ ਤੀਰਥ ਯਾਤਰੀਆਂ ਲਈ ਸਮੂਹਕ ਬੀਮਾ 'ਚ ਵਾਧਾ ਕਰਨ ਦਾ ਐਲਾਨ ਕੀਤਾ ਅਤੇ ਇਸ ਨੂੰ ਇਕ ਲੱਖ ਰੁਪਏ ਤੋਂ ਵਧਾ ਕੇ ਹੁਣ ਤਿੰਨ ਲੱਖ ਰੁਪਏ ਕਰ ਦਿੱਤਾ ਗਿਆ ਹੈ। ਬੋਰਡ ਦੱਖਣੀ ਕਸ਼ਮੀਰ 'ਚ 3,880 ਮੀਟਰ ਉੱਚਾਈ 'ਤੇ ਸਥਿਤ ਪਵਿੱਤਰ ਗੁਫਾ ਮੰਦਿਰ ਲਈ ਸਲਾਨਾ ਯਾਤਰਾ ਦਾ ਪ੍ਰਬੰਧਨ ਸੰਭਾਲਦਾ ਹੈ। ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ.ਐੱਨ. ਵੋਹਰਾ ਇਸ ਬੋਰਡ ਦੇ ਪ੍ਰਧਾਨ ਹਨ। ਜਿਨ੍ਹਾਂ ਨੇ ਬੀਮਾ ਰਾਸ਼ੀ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਵੋਹਰਾ ਨਾਲ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਵੀ ਇਸ ਦੌਰਾਨ ਮੌਜੂਦ ਸਨ। ਉਨ੍ਹਾਂ ਨੇ ਇਸ ਯਾਤਰਾ ਦੇ ਬਾਲਟਾਲ ਆਧਾਰ ਕੈਂਪ ਵਾਲੇ ਮਾਰਗ ਦਾ ਹਵਾਈ ਜਾਇਜ਼ਾ ਲਿਆ ਅਤੇ ਪਵਿੱਤਰ ਗੁਫਾ, ਪੰਜਤਰਣੀ, ਬਾਲਟਾਲ ਅਤੇ ਦੋਮੇਲ ਆਧਾਰ ਕੈਂਪਾਂ ਅਤੇ ਨੀਲਗ੍ਰਥ ਹੈਲੀਪੈਡ ਦਾ ਦੌਰਾ ਕੀਤਾ।
ਵੋਹਰਾ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
NEXT STORY