ਜੰਮੂ/ਸ਼੍ਰੀਨਗਰ (ਕਮਲ)– ਸਦੀਆਂ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਵਿਚ ਵੀਰਵਾਰ ਨੂੰ ਹਰਿਆਲੀ ਮੱਸਿਆ (ਸਾਉਣ ਮਹੀਨੇ ਦੀ ਮੱਸਿਆ) ਦੇ ਮੌਕੇ ’ਤੇ ਸ੍ਰੀ ਅਮਰਨਾਥ ਦੀ ਪਵਿੱਤਰ ਛੜੀ ਮੁਬਾਰਕ ਨੂੰ ਪੂਜਾ ਲਈ ਗੋਪਾਦਰੀ ਪਰਵਤ ਸਥਿਤ ਇਤਿਹਾਸਕ ਸ਼ੰਕਰਾਚਾਰਿਆ ਮੰਦਰ ਸ਼੍ਰੀਨਗਰ ਲਿਜਾਇਆ ਗਿਆ।
ਦੂਜੇ ਪਾਸੇ ਖਰਾਬ ਮੌਸਮ ਕਾਰਨ ਦੱਖਣੀ ਕਸ਼ਮੀਰ ਦੇ ਬਾਲਟਾਲ ਅਤੇ ਨੁਨਵਾਨ-ਪਹਿਲਗਾਮ ਬੇਸ ਕੈਂਪਾਂ ਤੋਂ ਯਾਤਰਾ ਨੂੰ ਰੋਕ ਦਿੱਤਾ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਅਮਰਨਾਥ ਗੁਫਾ ਨੇੜੇ ਹੜ੍ਹ ਆਉਣ ਕਾਰਨ ਯਾਤਰਾ ਰੋਕ ਦਿੱਤੀ ਗਈ ਸੀ। ਸੁਰੱਖਿਆ ਬਲਾਂ ਨੇ ਗੁਫਾ ਖੇਤਰ ਵਿਚ ਹੜ੍ਹ ਆਉਣ ਕਾਰਨ ਅਮਰਨਾਥ ਯਾਤਰੀਆਂ ਨੂੰ ਵਾਪਸ ਪੰਜਤਰਨੀ ਭੇਜ ਦਿੱਤਾ ਸੀ।
ਦੂਜੇ ਪਾਸੇ ਵੀਰਵਾਰ ਨੂੰ ਸ਼ੰਕਰਾਚਾਰਿਆ ਮੰਦਰ ’ਚ ਪਵਿੱਤਰ ਛੜੀ ਮੁਬਾਰਕ ਦੇ ਨਾਲ-ਨਾਲ ਭਗਵਾਨ ਅਮਰੇਸ਼ਵਰ ਦੀ ਪੂਜਾ-ਅਰਚਨਾ ਕੀਤੀ ਗਈ। ਮੰਤਰ ਉਚਾਰਣ ਵਿਚਾਲੇ ਸ਼ੰਖ ਦੀ ਧੁਨੀ ਨੇ ਸਾਰਾ ਮਾਹੌਲ ਭਗਤੀ ਵਾਲਾ ਬਣਾ ਦਿੱਤਾ। ਵੈਦਿਕ ਮੰਤਰ ਉਚਾਰਣ ਕਰਦੇ ਹੋਏ ਪਵਿੱਤਰ ਛੜੀ ਮੁਬਾਰਕ ਪੂਜਾ ਕੀਤੀ ਗਈ। ਪਵਿੱਤਰ ਛੜੀ ਮੁਬਾਰਕ ਦੇ ਨਾਲ ਆਏ ਸਾਧੂਆਂ ਨੇ 2 ਘੰਟੇ ਤੋਂ ਵੱਧ ਚੱਲੀ ਇਸ ਪ੍ਰਾਰਥਨਾ ’ਚ ਹਿੱਸਾ ਲਿਆ ਅਤੇ ਜੰਮੂ-ਕਸ਼ਮੀਰ ਸਮੇਤ ਪੂਰੇ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸਮੂਹਿਕ ਪ੍ਰਾਰਥਨਾ ਕੀਤੀ ਗਈ।
ਬਾਪੂ ਅਤੇ ਪਟੇਲ ਦੀ ਧਰਤੀ ਗੁਜਰਾਤ 'ਚ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਚਿੰਤਾ ਦਾ ਵਿਸ਼ਾ : ਰਾਹੁਲ ਗਾਂਧੀ
NEXT STORY