ਮਨੋਰੰਜਨ ਡੈਸਕ - ਬਾਲੀਵੁੱਡ ਅਤੇ ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਨਿਧੀ ਅਗਰਵਾਲ ਹਾਲ ਹੀ 'ਚ ਉਜੈਨ ਸਥਿਤ ਜਯੋਤਿਰਲਿੰਗ ਭਗਵਾਨ ਸ੍ਰੀ ਮਹਾਕਾਲੇਸ਼ਵਰ ਦੇ ਦਰਸ਼ਨਾਂ ਲਈ ਪਹੁੰਚੀ। ਇਸ ਮੌਕੇ ਅਦਾਕਾਰਾ ਮੰਦਰ 'ਚ ਪੂਰੀ ਤਰ੍ਹਾਂ ਸ਼ਰਧਾ ਅਤੇ ਭਗਤੀ 'ਚ ਲੀਨ ਨਜ਼ਰ ਆਈ।
ਮੰਦਰ 'ਚ ਕੀਤਾ ਧਿਆਨ ਅਤੇ ਭਸਮ ਆਰਤੀ 'ਚ ਹੋਈ ਸ਼ਾਮਲ
ਬੁੱਧਵਾਰ ਨੂੰ ਆਪਣੀ ਉਜੈਨ ਫੇਰੀ ਦੌਰਾਨ ਨਿਧੀ ਅਗਰਵਾਲ ਨੇ ਨੰਦੀ ਹਾਲ ਤੋਂ ਬਾਬਾ ਮਹਾਂਕਾਲ ਦੇ ਦਰਸ਼ਨ ਕੀਤੇ ਅਤੇ ਨੰਦੀ ਜੀ ਦੇ ਕੰਨਾਂ 'ਚ ਆਪਣੀ ਮਨੋਕਾਮਨਾ ਵੀ ਮੰਗੀ। ਅਦਾਕਾਰਾ ਨੇ ਮੰਦਰ 'ਚ ਬੈਠ ਕੇ ਕਾਫ਼ੀ ਸਮਾਂ ਧਿਆਨ (ਮੈਡੀਟੇਸ਼ਨ) ਵੀ ਲਾਇਆ ਅਤੇ ਮੰਦਰ ਦੀ ਪ੍ਰਸਿੱਧ ਭਸਮ ਆਰਤੀ 'ਚ ਵੀ ਹਿੱਸਾ ਲਿਆ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਅਤੇ ਸਤਿਕਾਰ ਕੀਤਾ ਗਿਆ।
'ਮੈਂ ਸ਼ਿਵ ਜੀ ਦੀ ਬਹੁਤ ਵੱਡੀ ਭਗਤ ਹਾਂ'
ਦਰਸ਼ਨਾਂ ਤੋਂ ਬਾਅਦ ਅਦਾਕਾਰਾ ਕਾਫ਼ੀ ਭਾਵੁਕ ਨਜ਼ਰ ਆਈ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ, "ਮੈਂ ਬਹੁਤ ਖੁਸ਼ ਹਾਂ। ਮੈਂ ਸ਼ਿਵ ਜੀ ਦੀ ਬਹੁਤ ਵੱਡੀ ਭਗਤ ਹਾਂ ਅਤੇ ਇੱਥੇ ਦੂਜੀ ਵਾਰ ਆ ਰਹੀ ਹਾਂ"। ਉਨ੍ਹਾਂ ਨੇ ਅੱਗੇ ਕਿਹਾ ਕਿ ਸਵੇਰ ਦਾ ਸਮਾਂ ਹੋਣ ਕਰਕੇ ਮੰਦਰ ਦਾ ਮਾਹੌਲ ਬਹੁਤ ਹੀ ਸਕਾਰਾਤਮਕ ਹੈ ਅਤੇ ਉਹ ਇੱਥੇ ਆ ਕੇ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹੈ।
ਨਿਧੀ ਅਗਰਵਾਲ ਦਾ ਕਰੀਅਰ
ਨਿਧੀ ਅਗਰਵਾਲ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਹਿੰਦੀ ਫ਼ਿਲਮ 'ਮੁੰਨਾ ਮਾਈਕਲ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੇਲਗੂ ਅਤੇ ਤਾਮਿਲ ਫ਼ਿਲਮਾਂ 'ਚ ਆਪਣੀ ਇਕ ਵੱਖਰੀ ਪਛਾਣ ਬਣਾਈ। ਉਨ੍ਹਾਂ ਨੂੰ 'ਆਈਸਮਾਰਟ ਸ਼ੰਕਰ','ਈਸ਼ਵਰਨ' ਅਤੇ 'ਹਰੀ ਹਰ ਵੀਰਾ ਮੱਲੂ' ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਉਹ ਸੁਪਰਸਟਾਰ ਪ੍ਰਭਾਸ ਨਾਲ ਫ਼ਿਲਮ 'ਦਿ ਰਾਜਾ ਸਾਬ' 'ਚ ਵੀ ਨਜ਼ਰ ਆਈ ਸੀ।
ਲੱਖਾਂ ਦੀ ਕਮਾਈ ਛੱਡ ਅਰਚਨਾ ਪੂਰਨ ਸਿੰਘ ਨੇ YouTube ਤੋਂ ਲਈ Break ! ਜਾਣੋ ਕੀ ਹੈ ਵਜ੍ਹਾ
NEXT STORY