ਜੰਮੂ—'ਬਮ ਬਮ ਬੋਲੇ' ਦੇ ਜੈਕਾਰਿਆਂ ਨਾਲ 4,158 ਸ਼ਰਧਾਲੂਆਂ ਦਾ ਨਵਾਂ ਜੱਥਾ ਅੱਜ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਅਮਰਨਾਥ ਗੁਫਾ ਲਈ ਰਵਾਨਾ ਹੋਇਆ ਹੈ। ਕੇਂਦਰੀ ਸੁਰੱਖਿਆ ਬਲ ਦੇ ਜਵਾਨਾਂ ਦੀ ਸੁਰੱਖਿਆ ਦੇ ਸਦਕਾ ਸ਼ਰਧਾਲੂਆਂ ਦਾ ਜੱਥਾ 156 ਵਾਹਨਾਂ ਰਾਹੀਂ ਰਵਾਇਤੀ ਮਾਰਗ ਪਹਿਲਗਾਮ ਅਤੇ ਨਜ਼ਦੀਕੀ ਮਾਰਗ ਬਾਲਟਾਲ ਲਈ ਰਵਾਨਾ ਹੋਇਆ। ਪਹਿਲਗਾਮ ਰਵਾਨਾ ਹੋਣ ਵਾਲੇ ਜੱਥੇ 'ਚ 1,370 ਪੁਰਸ਼, 386 ਔਰਤਾਂ, 3 ਬੱਚੇ, 2 ਕਿੰਨਰ ਅਤੇ 258 ਸਾਧੂ ਸ਼ਾਮਲ ਹਨ ਜਦਕਿ ਬਾਲਟਾਲ ਵੱਲੋਂ ਰਵਾਨਾ ਹੋਣ ਵਾਲਿਆਂ 'ਚ 1,372 ਪੁਰਸ਼, 751 ਔਰਤਾਂ ਅਤੇ 16 ਬੱਚੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪਿਛਲੇ 29 ਜੂਨ ਨੂੰ ਰਾਜਪਾਲ ਦੇ ਸਲਾਹਕਾਰ ਕੇ. ਕੇ. ਸ਼ਰਮਾ ਨੇ ਅਮਰਨਾਥ ਯਾਤਰਾ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਵੱਡੇ ਪੱਧਰ 'ਤੇ ਸੁਰੱਖਿਆ ਇੰਤਜ਼ਾਮਾਂ ਦੌਰਾਨ 46 ਦਿਨਾਂ ਤੱਕ ਚੱਲਣ ਵਾਲੇ ਸਾਲਾਨਾ ਅਮਰਨਾਥ ਯਾਤਰਾ 15 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।
ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਯਾਦ 'ਚ ਦਿੱਲੀ 'ਚ ਹੋਈ 'ਵਿਜੇ ਦੌੜ'
NEXT STORY