ਨਵੀਂ ਦਿੱਲੀ, (ਭਾਸ਼ਾ)– ਪੰਜਾਬ ਕਿੰਗਜ਼ ਦਾ ਆਲਰਾਊਂਡਰ ਖਿਡਾਰੀ ਲਿਆਮ ਲਿਵਿੰਗਸਟੋਨ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਗੋਡੇ ਦੀ ਸੱਟ ਤੋਂ ਉੱਭਰਨ ਲਈ ਸੋਮਵਾਰ ਨੂੰ ਇੰਗਲੈਂਡ ਪਰਤ ਗਿਆ। ਪੰਜਾਬ ਕਿੰਗਜ਼ ਦੀ ਟੀਮ 12 ਮੈਚਾਂ ਵਿਚੋਂ ਸਿਰਫ 4 ਜਿੱਤਾਂ ਨਾਲ ਪਹਿਲਾਂ ਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਤੇ ਅਜੇ 8 ਅੰਕਾਂ ਨਾਲ ਅੰਕ ਸੂਚੀ ਵਿਚ ਸਭ ਤੋਂ ਆਖਰੀ ਸਥਾਨ ’ਤੇ ਹੈ।
ਲਿਵਿੰਗਸਟੋਨ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਆਈ. ਪੀ. ਐੱਲ. ਦਾ ਇਕ ਹੋਰ ਸਾਲ ਹੋ ਗਿਆ, ਆਗਾਮੀ ਵਿਸ਼ਵ ਕੱਪ ਲਈ ਆਪਣੇ ਗੋਡੇ ਨੂੰ ਠੀਕ ਕਰਵਾਉਣਾ ਪਵੇਗਾ।’’
ਉਸ ਨੇ ਲਿਖਿਆ, ‘‘ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਉਸਦੇ ਪਿਆਰ ਤੇ ਸਮਰਥਨ ਲਈ ਇਕ ਫਿਰ ਧੰਨਵਾਦ। ਟੀਮ ਤੇ ਨਿੱਜੀ ਤੌਰ ’ਤੇ ਨਿਰਾਸ਼ਾਜਨਕ ਸੈਸ਼ਨ ਪਰ ਹਮੇਸ਼ਾ ਦੀ ਤਰ੍ਹਾਂ ਮੈਂ ਆਈ. ਪੀ.ਐੱਲ. ਵਿਚ ਹਰ ਮਿੰਟ ਖੇਡਣ ਦਾ ਮਜ਼ਾ ਲਿਆ।’’
ਵਤਨ ਪਰਤਣ ਕਾਰਨ ਲਿਵਿੰਗਸਟੋਨ ਰਾਜਸਥਾਨ ਰਾਇਲਜ਼ (15 ਮਈ) ਤੇ ਸਨਰਾਈਜ਼ਰਜ਼ ਹੈਦਰਾਬਾਦ (19 ਮਈ) ਵਿਰੁੱਧ ਪੰਜਾਬ ਕਿੰਗਜ਼ ਦੇ ਆਖਰੀ ਦੋ ਮੈਚਾਂ ਲਈ ਉਪਲੱਬਧ ਨਹੀਂ ਹੋਵੇਗਾ।
ਅਸੀਂ ਹਮਲਾਵਰ ਹੋ ਕੇ ਖੇਡਣਾ ਸ਼ੁਰੂ ਕਰ ਦਿੱਤੈ : ਆਰਸੀਬੀ ਦਾ ਧਾਕੜ ਗੇਂਦਬਾਜ਼ ਦਿਆਲ
NEXT STORY