ਜੰਮੂ- ਕੋਰੋਨਾ ਕਾਲ ਦੇ ਚੱਲਦੇ ਇਸ ਸਾਲ ਵੀ ਅਮਰਨਾਥ ਯਾਤਰਾ ਨੂੰ ਰੱਦ ਕਰਨਾ ਪਿਆ। ਹਾਲਾਂਕਿ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਲਾਈਵ ਦਰਸ਼ਨ ਕਰ ਸਕਣਗੇ। ਅਮਰਨਾਥ ਯਾਤਰਾ ਤਾਂ ਨਹੀਂ ਹੋਵੇਗੀ ਪਰ ਉੱਥੇ ਪੂਰੇ ਵਿਧੀ-ਵਿਧਾਨ ਨਾਲ ਅੱਜ ਪਵਿੱਤਰ ਗੁਫ਼ਾ ਸਥਲ ’ਤੇ ਪੂਜਾ ਸ਼ੁਰੂ ਹੋ ਗਈ ਹੈ। ਇਸ ਪੂਜਾ ਦਾ ਬਾਬਾ ਬਰਫ਼ਾਨੀ ਦੀ ਪਵਿੱਤਰ ਗੁਫ਼ਾ ਤੋਂ ਆਰਤੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਉੱਥੇ ਹੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਅਮਰਨਾਥ ਯਾਤਰਾ ਦੀ ਪਹਿਲੀ ਪੂਜਾ ਤੋਂ ਪਹਿਲਾਂ ਨੰਦੀ ਬੈਲ ਨੂੰ ਪਹਿਲਗਾਮ ’ਚ ਸ਼ਿਫਟ ਕੀਤਾ ਗਿਆ ਹੈ। ਸ਼ਰਾਈਨ ਬੋਰਡ ਵਲੋਂ ਨੰਦੀ ਨੂੰ ਸ਼ਿਫਟ ਕੀਤਾ ਗਿਆ ਹੈ। ਹਾਲਾਂਕਿ ਸ਼ਰਾਈਨ ਬੋਰਡ ਵਲੋਂ ਅਜੇ ਅਧਿਕਾਰਤ ਤੌਰ ’ਤੇ ਸੱਪਸ਼ਟ ਨਹੀਂ ਕੀਤਾ ਗਿਆ ਕਿ ਨੰਦੀ ਜੀ ਨੂੰ ਕਿਉਂ ਪਹਿਲਗਾਮ ’ਚ ਸਥਾਪਤ ਕੀਤਾ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਇਸ ਸਾਲ ਵੀ ਨਹੀਂ ਹੋਵੇਗੀ ਅਮਰਨਾਥ ਯਾਤਰਾ

ਦੱਸ ਦੇਈਏ ਕਿ ਚਾਂਦੀ ਦੇ ਨੰਦੀ ਜੀ ਕਈ ਸਾਲਾਂ ਤੋਂ ਅਮਰਨਾਥ ਗੁਫ਼ਾ ਦੇ ਬਾਹਰ ਸਥਾਪਤ ਸਨ, ਜਿੱਥੋਂ ਯਾਤਰਾ ਸ਼ੁਰੂ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਨੰਦੀ ਦੇ ਬਿਨਾਂ ਭਗਵਾਨ ਸ਼ਿਵ ਦੀ ਪੂਜਾ ਨੂੰ ਅਧੂਰਾ ਮੰਨਿਆ ਜਾਂਦਾ ਹੈ। ਨੰਦੀ ਜੀ ਦੇ ਗਾਇਬ ਹੋਣ ਦੀ ਸਭ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਉੱਥੇ ਪਹੁੰਚੇ ਇਕ ਸ਼ਰਧਾਲੂ ਨੇ ਭੇਜਿਆ ਹੈ। ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਚਾਂਦੀ ਦੇ ਨੰਦੀ ਬਿਨਾਂ ਸ਼ਿਵ ਦੀ ਪੂਜਾ ਹੋਈ ਹੋਵੇ।
ਇਹ ਵੀ ਪੜ੍ਹੋ: ‘ਚੰਦਨਵਾੜੀ ’ਚ ਨਹੀਂ, ਅਮਰਨਾਥ ਗੁਫਾ ’ਚ 24 ਜੂਨ ਨੂੰ ਹੋਵੇਗੀ ਪਹਿਲੀ ਪੂਜਾ’

ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਗੁਫਾ ਵੱਲ ਜਾਣ ਵਾਲੇ ਦੋਵੇਂ ਰਸਤੇ ਕੰਕਰੀਟ ਦੇ ਬਣਾਏ ਜਾਣਗੇ
ਕੀ ਹੈ ਪੌਰਾਣਿਕ ਕਥਾਵਾਂ—
ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਆਪਣੀ ਸਵਾਰੀ ਨੰਦੀ ਨੂੰ ਪਹਿਲਗਾਮ ’ਚ ਛੱਡ ਦਿੱਤਾ ਸੀ। ਪੌਰਾਣਿਕ ਕਥਾਵਾਂ ਮੁਤਾਬਕ ਜਦੋਂ ਭਗਵਾਨ ਸ਼ਿਵ ਅਮਰਨਾਥ ਗੁਫ਼ਾ ਜਾ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਸਾਰੀਆਂ ਪਿ੍ਰਅ ਚੀਜ਼ਾਂ ਅਤੇ ਗਣਾਂ ਦਾ ਤਿਆਗ ਕਰ ਦਿੱਤਾ ਸੀ। ਇਸ ਵਿਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਿ੍ਰਅ ਵਾਹਨ ਨੰਦੀ ਬੈਲ ਦਾ ਤਿਆਗ ਕੀਤਾ ਸੀ। ਸ਼ਿਵ ਚਾਹੁੰਦੇ ਤਾਂ ਸਭ ਤੋਂ ਬਾਅਦ ਵਿਚ ਵੀ ਨੰਦੀ ਨੂੰ ਛੱਡ ਸਕਦੇ ਸਨ ਉਨ੍ਹਾਂ ਨੇ ਪਹਿਲਾਂ ਨੰਦੀ ਨੂੰ ਛੱਡਿਆ। ਉਦੋਂ ਤੋਂ ਇਹ ਸਥਾਨ ਪਹਿਲਗਾਮ ਦੇ ਨਾਂ ਤੋਂ ਪ੍ਰਸਿੱਧ ਹੋਇਆ।

12ਵੀਂ ਪ੍ਰੀਖਿਆ ਨਤੀਜੇ : SC ਨੇ ਮੁਲਾਂਕਣ ਯੋਜਨਾ 10 ਦਿਨਾਂ ਅੰਦਰ ਨੋਟੀਫਾਈਡ ਕਰਨ ਦੇ ਦਿੱਤੇ ਨਿਰਦੇਸ਼
NEXT STORY