ਗੁਰੂਗ੍ਰਾਮ- ਹਰਿਆਣਾ ਦੀ ਗੁਰੂਗ੍ਰਾਮ ਪੁਲਸ ਨੇ ਇੱਥੇ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਗੋਦਾਮ 'ਚੋਂ ਚੋਰੀ ਦੇ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 38 ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ। ਪੁਲਸ ਬੁਲਾਰੇ ਸੁਭਾਸ਼ ਬੋਕਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਲਾਸਪੁਰ ਥਾਣੇ'ਚ ਦਿੱਲੀ ਵਾਸੀ ਅਤੇ ਗੋਦਾਮ ਕਰਮੀ ਆਦਿੱਤਿਯ ਸਿੰਘ ਨੇ 7 ਨਵੰਬਰ ਨੂੰ ਸ਼ਿਕਾਇਤ ਕੀਤੀ ਸੀ ਕਿ ਗੋਦਾਮ ਦੀ ਜਾਂਚ ਦੌਰਾਨ ਉੱਥੇ ਮੋਬਾਇਲ ਫ਼ੋਨ ਦੇ ਖਾਲੀ ਡੱਬੇ ਬਰਾਮਦ ਹੋਏ। ਸਟਾਕ ਦੀ ਜਾਂਚ ਕੀਤੇ ਜਾਣ 'ਤੇ ਗੋਦਾਮ ਤੋਂ 78 ਮੋਬਾਇਲ ਫ਼ੋਨ ਘੱਟ ਮਿਲੇ। ਪੁਲਸ ਨੇ ਜਾਂਚ ਦੌਰਾਨ ਇਸ ਸਿਲਸਿਲੇ 'ਚ ਅੰਸਾਰ ਉਲ ਹੱਕ ਅਤੇ ਨਵਾਬ ਸਿੰਘ ਨੂੰ ਕਾਬੂ ਕਰ ਲਿਆ। ਦੋਹਾਂ ਨੂੰ ਪੁਲਸ ਨੇ ਕੋਰਟ 'ਚ ਪੇਸ਼ ਕਰ ਕੇ ਇਕ-ਇਕ ਦਿਨ ਦੀ ਰਿਮਾਂਡ 'ਤੇ ਲਿਆ ਹੈ।
ਦੋਸ਼ੀਆਂ ਤੋਂ ਪੁੱਛ-ਗਿੱਛ 'ਚ ਖ਼ੁਲਾਸਾ ਹੋਇਆ ਕਿ ਉਹ ਐਮਾਜ਼ੋਨ ਕੰਪਨੀ ਦੇ ਗੋਦਾਮ 'ਚ ਨੌਕਰੀ ਕਰਦੇ ਸਨ। ਤਾਲਾਬੰਦੀ ਦੌਰਾਨ ਜਦੋਂ ਉਹ ਡਿਊਟੀ ਪੂਰੀ ਕਰ ਕੇ ਆਪਣੇ ਘਰ ਜਾਂਦੇ ਤਾਂ ਗੋਦਾਮ ਦੇ ਗੇਟ 'ਤੇ ਕੋਰੋਨਾ ਅਤੇ ਸਮਾਜਿਕ ਦੂਰੀ ਦੇ ਪਾਲਣ ਕਾਰਨ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਸੀ। ਇਸ ਦੌਰਾਨ ਉਹ ਗੋਦਾਮ ਤੋਂ ਮੋਬਾਇਲ ਫ਼ੋਨ ਚੋਰੀ ਕਰ ਉਸ ਦਾ ਡੱਬਾ ਉੱਥੇ ਸੁੱਟ ਦਿੰਦੇ ਸਨ। ਇਸ ਤਰ੍ਹਾਂ ਉਹ ਕਾਫ਼ੀ ਦਿਨਾਂ ਤੱਕ ਚੋਰੀ ਕਰਦੇ ਰਹੇ। ਕੰਪਨੀ ਨੂੰ ਜਦੋਂ ਮੋਬਾਇਲ ਫ਼ੋਨ ਚੋਰੀ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਤੰਬਰ 'ਚ ਨੌਕਰੀ ਛੱਡ ਦਿੱਤੀ। ਦੋਸ਼ੀਆਂ ਨੇ ਦੱਸਿਆ ਕਿ ਚੋਰੀ ਦੇ ਮੋਬਾਇਲ ਫ਼ੋਨ ਆਪਣੇ ਘਰ ਲੁਕਾਏ ਹੋਏ ਸਨ। ਦੋਸ਼ੀਆਂ ਨੇ ਪੁਲਸ ਹਿਰਾਸਤ ਦੌਰਾਨ ਆਪਣੇ ਹੋਰ ਸਾਥੀਆਂ ਦੇ ਨਾਂ ਵੀ ਦੱਸੇ ਹਨ, ਜਿਨ੍ਹਾਂ ਕੋਲ ਬਾਕੀ ਦੇ ਮੋਬਾਇਲ ਫ਼ੋਨ ਹਨ।
ਸ਼ਾਹ ਦੀ ਹੁੰਕਾਰ, ਕਿਹਾ- ਭਾਜਪਾ ਨੂੰ 5 ਸਾਲ ਦਿਓ ‘ਸ਼ੋਨਾਰ ਬੰਗਲਾ’ ਬਣਾਵਾਂਗੇ
NEXT STORY