ਅੰਬਾਲਾ- ਬੀਤੇ ਬੁੱਧਵਾਰ ਨੂੰ ਅੰਬਾਲਾ ਸ਼ਹਿਰ ਦੇ ਨਾਹਨ ਹਾਊਸ ਇਲਾਕੇ ਵਿਚ ਦੋਹਰੇ ਕਤਲਕਾਂਡ ਮਾਮਲੇ ਦੀ ਗੁੱਥੀ 6 ਦਿਨ ਬਾਅਦ ਆਖ਼ਰਕਾਰ ਸਿਟੀ ਥਾਣਾ ਪੁਲਸ ਨੂੰ ਸੁਲਝਾ ਲਈ। ਬੱਚੀਆਂ ਦੇ ਕਤਲ ਮਾਮਲੇ ਵਿਚ ਪੁਲਸ ਨੇ ਉਨ੍ਹਾਂ ਦੀ ਮਾਂ ਜੋਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਪੁਲਸ ਗੁਪਤ ਤਰੀਕੇ ਨਾਲ ਮੁਲਜ਼ਮ ਮਾਂ ਨੂੰ ਲੈ ਕੇ ਕੋਰਟ ਪਹੁੰਚੀ, ਜਿੱਥੋਂ ਉਸ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ। ਅੰਬਾਲਾ ਦੀ ASP ਸ੍ਰਿਸ਼ਠੀ ਗੁਪਤਾ ਨੇ ਦੱਸਿਆ ਕਿ ਸਬੂਤਾਂ ਦੇ ਆਧਾਰ 'ਤੇ ਮੁਲਜ਼ਮ ਔਰਤ ਜੋਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁਰੂਆਤੀ ਪੁੱਛ-ਗਿੱਛ ਵਿਚ ਉਸ ਨੇ ਧੀਆਂ ਦੇ ਕਤਲ ਦੀ ਗੱਲ ਕਬੂਲ ਕੀਤੀ ਹੈ।
ਇਹ ਵੀ ਪੜ੍ਹੋ- 3 ਸਾਲ ਬਾਅਦ ਜਿਉਂਦੀ ਹੋਈ ਮਰੀ ਹੋਈ ਧੀ, ਹਰ ਕੋਈ ਰਹਿ ਗਿਆ ਹੱਕਾ-ਬੱਕਾ
ਦੱਸ ਦੇਈਏ ਕਿ ਬੀਤੀ 31 ਜੁਲਾਈ ਨੂੰ ਅੰਬਾਲਾ ਸ਼ਹਿਰ ਦੇ ਨਾਹਨ ਹਾਊਸ ਇਲਾਕੇ ਵਿਚ 11 ਸਾਲ ਦੀ ਯੋਗਿਤਾ ਅਤੇ ਉਸ ਦੀ 7 ਸਾਲ ਦੀ ਭੈਣ ਅਮਾਯਰਾ ਸ਼ੱਕੀ ਹਲਾਤਾਂ ਵਿਚ ਮ੍ਰਿਤਕ ਮਿਲੀਆਂ ਸਨ। ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦਿਆਂ ਬੱਚੀਆਂ ਦੀ ਮਾਂ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੀ ਮੰਨੀਏ ਤਾਂ ਦੋਵੇਂ ਬੱਚੀਆਂ ਦਾ ਕਤਲ ਗਲ ਘੁੱਟ ਕੇ ਕੀਤਾ ਗਿਆ। ਪੋਸਟਮਾਰਟਮ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਯੋਗਿਤਾ ਨੂੰ ਗਲ ਘੁੱਟ ਕੇ ਅਤੇ ਅਮਾਯਰਾ ਦਾ ਮੂੰਹ ਦਬਾਅ ਕੇ ਮਾਰਿਆ ਗਿਆ ਹੈ।
ਪੁਲਸ ਨੇ ਇਸ ਮਾਮਲੇ ਵਿਚ ਪਿਤਾ ਅਤੇ ਇਕ ਹੋਰ 'ਤੇ ਸ਼ੱਕ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਕੀਤੀ ਤਾਂ ਉਹ ਆਪਣੇ ਬਿਆਨਾਂ ਤੋਂ ਟਸ ਤੋਂ ਮਸ ਨਹੀਂ ਹੋਏ। ਹਰ ਐਂਗਲ ਤੋਂ ਜਾਂਚ ਕਰਨ 'ਤੇ ਵੀ ਜਦੋਂ ਪੁਲਸ ਦੇ ਹੱਥ ਖਾਲੀ ਰਹੇ ਤਾਂ ਪੁਲਸ ਨੇ ਬੱਚੀਆਂ ਦੀ ਮਾਂ ਨੂੰ ਰਾਊਂਡਅੱਪ ਕੀਤਾ। ਸ਼ੁਰੂ ਵਿਚ ਤਾਂ ਉਸ ਨੇ ਮਨਘੜ੍ਹਤ ਕਹਾਣੀ ਸੁਣਾਈ ਪਰ ਉਸ ਦੀਆਂ ਗੱਲਾਂ ਕਈ ਸਵਾਲ ਖੜ੍ਹੇ ਕਰ ਰਹੀਆਂ ਸਨ। ਪੁਲਸ ਨੇ ਜਦੋਂ ਸਖ਼ਤੀ ਵਿਖਾਈ ਤਾਂ ਆਖ਼ਰਕਾਰ ਉਸ ਨੇ ਸੱਚ ਉਗਲ ਦਿੱਤਾ ਅਤੇ ਕਿਹਾ ਕਿ ਹਾਂ ਉਸ ਨੇ ਹੀ ਬੱਚੀਆਂ ਨੂੰ ਮਾਰਿਆ ਹੈ।
ਇਹ ਵੀ ਪੜ੍ਹੋ- ਬੰਗਲਾਦੇਸ਼ 'ਚ ਸਿੱਖ ਗੁਰਧਾਮਾਂ ਅਤੇ ਮੰਦਰਾਂ ਨੂੰ ਲੈ ਕੇ ਰਵਨੀਤ ਬਿੱਟੂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਲਿਖੀ ਚਿੱਠੀ
ਮਾਂ ਨੇ ਕਿਉਂ ਮਾਰੀਆਂ ਬੱਚੀਆਂ?
ਪੁਲਸ ਨੇ ਕਿਹਾ ਕਿ ਮੁਲਜ਼ਮ ਔਰਤ ਜੋਤੀ ਨੇ ਦੱਸਿਆ ਕਿ ਉਸ ਦਾ ਪਤੀ ਸੋਨੂੰ ਅਤੇ ਸਹੁਰਾ ਉਸ ਦੀ ਛੋਟੀ ਧੀ ਨੂੰ ਲੈ ਕੇ ਅਕਸਰ ਉਸ ਨੂੰ ਤਾਅਨੇ ਮਾਰਦੇ ਸਨ ਕਿ ਇਹ ਉਨ੍ਹਾਂ ਦਾ ਖ਼ੂਨ ਨਹੀਂ ਹੈ। ਉਸ ਦੇ ਚਰਿੱਤਰ 'ਤੇ ਸ਼ੱਕ ਕੀਤਾ ਜਾ ਰਿਹਾ ਸੀ। ਉਹ ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਸੀ। ਜਿਸ ਤੋਂ ਬਾਅਦ ਉਸ ਨੇ ਧੀ ਨੂੰ ਹੀ ਜਾਨ ਤੋਂ ਮਾਰਨ ਦਾ ਮਨ ਬਣਾ ਲਿਆ ਸੀ। ਮੌਕਾ ਮਿਲਦੇ ਹੀ ਉਸ ਨੇ ਦੋਹਾਂ ਧੀਆਂ ਨੂੰ ਮਾਰ ਦਿੱਤਾ। ਹਾਲਾਂਕਿ ਇਸ ਕਤਲਕਾਂਡ ਵਿਚ ਕੌਣ-ਕੌਣ ਸ਼ਾਮਲ ਹੈ, ਪੁਲਸ ਇਸ ਗੱਲ ਦਾ ਜਵਾਬ ਜਾਣਨ ਲਈ ਪੁੱਛ-ਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਮਾਂ-ਪਿਓ ਤੇ ਭਰਾ ਦਾ ਕਤਲ, ਦੋ ਵਾਰ ਮੌਤ ਨੂੰ ਹਰਾਇਆ; ਜਾਣੋ ਸ਼ੇਖ ਹਸੀਨਾ ਦੀ ਪੂਰੀ ਕਹਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੈਕਟਰ-ਟਰਾਲੀ 'ਤੇ ਗੰਗਾ ਜਲ ਲੈਣ ਜਾ ਰਹੇ ਲੋਕਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਤ, 16 ਜ਼ਖ਼ਮੀ
NEXT STORY