ਨੈਸ਼ਨਲ ਡੈਸਕ- ਅਮਰੀਕਾ ਸਥਿਤ ਇਕ ਸ਼ਰਧਾਲੂ ਨੇ ਬੁੱਧਵਾਰ ਨੂੰ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਨੂੰ 9 ਕਰੋੜ ਰੁਪਏ ਦਾ ਦਾਨ ਕੀਤਾ। ਮੰਦਰ ਬਾਡੀ ਦੇ ਚੇਅਰਮੈਨ ਬੀ.ਆਰ. ਨਾਇਡੂ ਨੇ ਇਹ ਜਾਣਕਾਰੀ ਦਿੱਤੀ। ਐੱਮ ਰਾਮਲਿੰਗਾ ਰਾਜੂ ਨੇ ਪੀਏਸੀ-1, ਪੀਏਸੀ-2 ਅਤੇ ਪੀਏਸੀ-3 ਭਵਨਾਂ ਦੇ ਨਵੀਨੀਕਰਨ ਲਈ ਰਾਸ਼ੀ ਦਾਨ ਕੀਤੀ।

ਨਾਇਡੂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਟੀਟੀਡੀ ਨੂੰ ਇਕ ਹੋਰ ਵੱਡਾ ਦਾਨ ਪ੍ਰਾਪਤ ਹੋਇਆ। ਐੱਮ ਰਾਮਲਿੰਗਾ ਰਾਜੂ ਨੇ ਪੀਏਸੀ-1,2 ਅਤੇ 3 ਭਵਨਾਂ ਦੇ ਨਵੀਨੀਕਰਨ ਲਈ 9 ਕਰੋੜ ਰੁਪਏ ਦਾਨ ਦਿੱਤਾ।'' ਉਨ੍ਹਾਂ ਦੱਸਿਆ ਕਿ ਰਾਜੂ ਨੇ ਇਸ ਤੋਂ ਪਹਿਲਾਂ ਸਾਲ 2012 'ਚ 16 ਕਰੋੜ ਰੁਪਏ ਦਾ ਦਾਨ ਦਿੱਤਾ ਸੀ। ਟੀਟੀਡੀ ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਾਜੂ ਅੱਗੇ ਵੀ ਮੰਦਰ ਨੂੰ ਇਸੇ ਤਰ੍ਹਾਂ ਦਾਨ ਦਿੰਦੇ ਰਹਿਣਗੇ। ਤਿਰੂਪਤੀ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦਾ ਪ੍ਰਬੰਧਨ ਟੀਟੀਡੀ ਵਲੋਂ ਕੀਤਾ ਜਾਂਦਾ ਹੈ।
ਸੈਕਸ ਸ਼ੋਸ਼ਣ ਦੇ ਮਾਮਲਿਆਂ ’ਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨਾਲ ਕਰੇ ਸੰਪਰਕ : ਸੁਪਰੀਮ ਕੋਰਟ
NEXT STORY