ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਇਸਕਾਨ ਵੱਲੋਂ ਚਲਾਏ ਜਾ ਰਹੇ ਸਕੂਲਾਂ ’ਚ ਸੈਕਸ ਸ਼ੋਸ਼ਣ ਦੀਆਂ ਕਥਿਤ ਘਟਨਾਵਾਂ ਦੀ ਜਾਂਚ ਦੀ ਮੰਗ ਕਰਨ ਵਾਲੇ ਪਟੀਸ਼ਨਰਾਂ ਨੂੰ ਆਪਣੀਆਂ ਸ਼ਿਕਾਇਤਾਂ ਲਈ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ. ਸੀ.ਪੀ. ਸੀ. ਆਰ.) ਕੋਲ ਜਾਣ ਲਈ ਮੰਗਲਵਾਰ ਕਿਹਾ। ਜਸਟਿਸ ਬੀ. ਵੀ. ਨਾਗਰਥਨਾ ਤੇ ਆਰ. ਮਹਾਦੇਵਨ ਦੇ ਬੈਂਚ ਨੇ ਕਿਹਾ ਕਿ ਜੇ ਅਜਿਹੀਆਂ ਸ਼ਿਕਾਇਤਾਂ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਬਾਲ ਅਧਿਕਾਰ ਕਮਿਸ਼ਨਾਂ ਨੂੰ ਸੌਂਪੀਆਂ ਜਾਂਦੀਆਂ ਹਨ ਤਾਂ ਉਨ੍ਹਾਂ ’ਤੇ ਸਮੇਂ ਸਿਰ ਵਿਚਾਰ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ : WhatsApp ਯੂਜ਼ਰ ਲਈ ਵੱਡੀ ਖ਼ਬਰ : ਇਸ ਗਲਤ ਕੰਮ ਨਾਲ ਬੈਨ ਹੋ ਸਕਦਾ ਹੈ ਤੁਹਾਡਾ ਖਾਤਾ
ਬੈਂਚ ਨੇ ਕਿਹਾ ਕਿ ਅਸੀਂ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਪਟੀਸ਼ਨਕਰਤਾਵਾਂ ਨੂੰ ਐੱਨ. ਸੀ.ਪੀ. ਸੀ. ਆਰ., ਉੱਤਰ ਪ੍ਰਦੇਸ਼ ਐੱਸ. ਸੀ.ਪੀ. ਸੀ. ਆਰ. ਤੇ ਪੱਛਮੀ ਬੰਗਾਲ ਐੱਸ. ਸੀ.ਪੀ. ਸੀ. ਆਰ. ਕੋਲ ਇਕ ਨਵੀਂ ਪ੍ਰਤੀਨਿਧਤਾ-ਰਿਮਾਈਂਡਰ ਦਾਇਰ ਕਰਨ ਦੀ ਆਜ਼ਾਦੀ ਰਾਖਵੀਂ ਰੱਖਦੇ ਹਾਂ ਤਾਂ ਜੋ ਪਟੀਸ਼ਨਾਂ ’ਚ ਲਾਏ ਗਏ ਦੋਸ਼ਾਂ ਨੂੰ ਇਨ੍ਹਾਂ ਪ੍ਰਤੀਵਾਦੀਆਂ ਦੇ ਧਿਆਨ ’ਚ ਲਿਆਂਦਾ ਜਾ ਸਕੇ। ਸੁਪਰੀਮ ਕੋਰਟ ਰਜਨੀਸ਼ ਕਪੂਰ ਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ ਜਿਸ ’ਚ ਇਸਕਾਨ ਵੱਲੋਂ ਚਲਾਏ ਜਾ ਰਹੇ ਸਕੂਲਾਂ ’ਚ ਸੈਕਸ ਸ਼ੋਸ਼ਣ ਦੇ ਕਥਿਤ ਮਾਮਲਿਆਂ ਦੀ ਜਾਂਚ ਦੀ ਮੰਗ ਕੀਤੀ ਗਈ ਸੀ।
ਪੜ੍ਹੋ ਇਹ ਵੀ : Work From Home ਨੂੰ ਲੈ ਕੇ ਹੋ ਗਏ ਨਵੇਂ ਹੁਕਮ ਜਾਰੀ, ਜਾਣੋ ਕਿੰਨਾ ਨੂੰ ਨਹੀਂ ਮਿਲੇਗਾ ਲਾਭ
ਦਿੱਲੀ 'ਚ ਸਵੇਰ ਦੇ ਸਮੇਂ ਦੀ ਠੰਡ ਸ਼ੁਰੂ, ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗਾ
NEXT STORY