ਧਨਬਾਦ (ਭਾਸ਼ਾ)- ਅਮਰੀਕਾ ਦੇ ਏਰੀਜੋਨਾ 'ਚ ਰਹਿਣ ਵਾਲੇ ਇਕ ਜੋੜੇ ਨੇ ਝਾਰਖੰਡ ਦੇ ਧਨਬਾਦ ਤੋਂ 15 ਮਹੀਨੇ ਦੀ ਇਕ ਬੱਚੀ ਨੂੰ ਗੋਦ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੇਸ਼ੇ ਤੋਂ ਵਪਾਰੀ ਟਾਡ ਬੈਂਕ ਆਪਣੀ ਭੈਣ ਅਤੇ ਕੇਂਦਰੀ ਅਡਾਪਸ਼ਨ ਰਿਸੋਰਸ ਅਥਾਰਟੀ (ਸੀ.ਏ.ਆਰ.ਏ.) ਦੇ ਅਧਿਕਾਰੀਆਂ ਨਾਲ ਧਨਬਾਦ ਪਹੁੰਚੇ ਅਤੇ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਟਾਡ ਬੈਂਕ ਦੀ ਪਤਨੀ ਏਰੀਜੋਨਾ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ ਅਤੇ ਗਰਭਵਤੀ ਹੋਣ ਕਾਰਨ ਉਹ ਭਾਰਤ ਨਹੀਂ ਆ ਸਕੀ। ਬਾਲ ਕਲਿਆਣ ਕਮੇਟੀ (ਸੀ.ਡਬਲਿਊ.ਸੀ.) ਦੇ ਜ਼ਿਲ੍ਹਾ ਪ੍ਰਧਾਨ ਉੱਤਮ ਮੁਖਰਜੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਮਰੀਕੀ ਜੋੜੇ ਨੇ ਸੀ.ਏ.ਆਰ.ਏ. ਦੇ ਮਾਧਿਅਮ ਨਾਲ ਕੁੜੀ ਨੂੰ ਗੋਦ ਲਿਆ। ਬੱਚੀ 2023 'ਚ ਗੋਵਿੰਦਪੁਰ-ਧਨਬਾਦ ਹਾਈਵੇਅ ਦੇ ਕਿਨਾਰੇ ਝਾੜੀਆਂ 'ਚ ਲਾਵਾਰਸ ਹਾਲਤ 'ਚ ਮਿਲੀ ਸੀ। ਉਸ ਨੂੰ ਇਕ ਰਾਹਗੀਰ ਨੇ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਲੇ ਹਨੇਰ ਆਸਮਾਨ 'ਚ ਕਿਵੇਂ ਦੇਖੋਗੇ ਕਰਵਾ ਚੌਥ ਦਾ ਚੰਨ : RP ਸਿੰਘ
NEXT STORY