ਵਾਸ਼ਿੰਗਟਨ/ਨਵੀਂ ਦਿੱਲੀ— ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਵੀ ਭਾਰਤ ਦੇ ਸਮਾਨ ਇਸ ਗੱਲ 'ਤੇ ਚਿੰਤਤ ਹੈ ਕਿ ਪਾਕਿਸਤਾਨ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਖੁੱਲ੍ਹੇਆਮ ਘੁੰਮਣ ਦੇ ਰਿਹਾ ਹੈ ਜਦਕਿ ਅੱਤਵਾਦੀ ਗਤੀਵਿਧੀਆਂ 'ਚ ਉਸ ਦੀ ਭੂਮਿਕਾ ਨੂੰ ਦੇਖਦੇ ਹੋਏ ਅਮਰੀਕਾ ਨੇ ਉਸ 'ਤੇ ਇਨਾਮ ਰੱਖਿਆ ਹੈ।
ਅਮਰੀਕੀ ਅਧਿਕਾਰੀ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਇਕ ਦਿਨ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਕੇ ਖੇਤਰੀ ਸ਼ਾਂਤੀ ਤੇ ਸਥਿਰਤਾ ਦੇ ਲਈ ਖਤਰਾ ਬਣੇ ਅੱਤਵਾਦੀਆਂ ਖਿਲਾਫ ਲਗਾਤਾਰ ਤੇ ਨਿਰਣਾਇਕ ਕਦਮ ਚੁੱਕਣ ਲਈ ਕਿਹਾ ਹੈ। ਪੋਂਪੀਓ ਨਾਲ ਯਾਤਰਾ ਕਰ ਰਹੇ ਅਧਿਕਾਰੀ ਨੇ ਨਵੀਂ ਦਿੱਲੀ 'ਚ ਕਿਹਾ ਕਿ ਅਸੀਂ ਅੱਤਵਾਦ ਵਿਰੋਧ 'ਤੇ ਗੱਲਬਾਤ ਲਈ ਪਿਛਲੇ ਸਾਲ ਭਾਰਤ ਦੇ ਨਾਲ ਬੇਹੱਦ ਨੇੜੇਓਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਵਿਰੋਧ ਯਕੀਨਨ ਭਾਰਤ ਦੇ ਨਾਲ ਸਾਂਝੇ ਹਿੱਤਾ ਦਾ ਇਕ ਮੁੱਦਾ ਹੈ। ਮੁੰਬਈ ਹਮਲੇ ਦੇ 10 ਸਾਲ ਪੂਰੇ ਹੋਣ ਵਾਲੇ ਹਨ। ਅਸੀਂ ਵੀ ਭਾਰਤ ਵਾਂਗ ਇਸ ਗੱਲ 'ਤੇ ਚਿੰਤਤ ਹਾਂ ਕਿ ਪਾਕਿਸਤਾਨ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਖੁੱਲ੍ਹੇਆਮ ਘੁੰਮਣ ਦੇ ਰਿਹਾ ਹੈ ਜਦਕਿ ਅੱਤਵਾਦੀ ਗਤੀਵਿਧੀਆਂ 'ਚ ਉਸ ਦੀ ਭੂਮਿਕਾ ਨੂੰ ਦੇਖਦੇ ਹੋਏ ਉਸ 'ਤੇ ਇਨਾਮ ਰੱਖਿਆ ਗਿਆ ਹੈ।
ਪਾਕਿਸਤਾਨ 'ਚ ਅੱਤਵਾਦੀਆਂ ਦੀ ਮੌਜੂਦਗੀ ਦੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਰਹੱਦ ਪਾਰ ਤੋਂ ਘੁੱਸਪੈਠ ਤੇ ਹਿੰਸਾ 'ਤੇ ਭਾਰਤ ਵਾਂਗ ਹੀ ਚਿੰਤਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅੱਤਵਾਦ ਵਿਰੋਧੀ ਸਹਿਯੋਗ 'ਤੇ ਗੱਲਬਾਤ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਸਬੰਧਾਂ ਦੀ ਗੱਲ ਕਰੀਏ ਤਾਂ ਅਸੀਂ ਇਕ-ਦੂਜੇ ਨਾਲ ਗੱਲ ਕਰਨ ਦੇ ਦੋਵਾਂ ਦੇਸ਼ਾਂ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦੇ ਹਾਂ।
ਭਾਰਤ-ਫਰਾਂਸ ਮਿਲ ਕੇ ਭੇਜਣਗੇ 'ਗਗਨਯਾਨ', 2022 ਤੱਕ ਭੇਜਣ ਦਾ ਹੈ ਟੀਚਾ
NEXT STORY