ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਬੁੱਧਵਾਰ ਨੂੰ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮਿਆਦ 'ਚ ਦੇਸ਼ ਨੂੰ ਸੁਰੱਖਿਆ ਦੇ ਇਕ ਅਜਿਹੇ ਮਜ਼ਬੂਤ ਗੜ੍ਹ ਦੇ ਰੂਪ 'ਚ ਮੁੜ ਤਿਆਰ ਕੀਤਾ ਗਿਆ ਹੈ, ਜੋ ਨਾਗਰਿਕਾਂ ਦੀ ਰੱਖਿਆ ਕਰਦਾ ਹੈ ਅਤੇ ਦੁਸ਼ਮਣਾਂ ਨੂੰ ਤਬਾਹ ਕਰ ਦਿੰਦਾ ਹੈ। ਸ਼ਾਹ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਮੋਦੀ ਸਰਕਾਰ ਦੀ ਲੀਡਰਸ਼ਿਪ 'ਚ ਭਾਰਤ ਨੇ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੀਆਂ ਅਜਿਹੀਆਂ ਮਿਸਾਲਾਂ ਕਾਇਮ ਕੀਤੀਆਂ ਹਨ, ਜਿਨ੍ਹਾਂ ਦੀ ਦੁਨੀਆ ਸ਼ਲਾਘਾ ਕਰਦੀ ਹੈ। ਉਨ੍ਹਾਂ ਕਿਹਾ,''ਮੋਦੀ ਸਰਕਾਰ ਦੇ 12 ਸਾਲਾਂ 'ਚ, ਸਾਡੇ ਦੇਸ਼ ਨੂੰ ਸੁਰੱਖਿਆ ਦੇ ਇਕ ਅਜਿਹੇ ਮਜ਼ਬੂਤ ਗੜ੍ਹ ਵਜੋਂ ਫਿਰ ਤੋਂ ਤਿਆਰ ਕੀਤਾ ਗਿਆ ਹੈ, ਜੋ ਨਾਗਰਿਕਾਂ ਦੀ ਰੱਖਿਆ ਕਰਦਾ ਹੈ ਅਤੇ ਦੁਸ਼ਮਣਾਂ ਨੂੰ ਤਬਾਹ ਕਰ ਦਿੰਦਾ ਹੈ।''
ਗ੍ਰਹਿ ਮੰਤਰੀ ਨੇ ਕਿਹਾ,''ਭਾਵੇਂ ਉਹ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਅਤੇ ਆਪਰੇਸ਼ਨ ਸਿੰਦੂਰ ਨਾਲ ਦੁਸ਼ਮਣਾਂ ਦਾ ਜਵਾਬ ਦੇਣਾ ਹੋਵੇ, ਧਾਰਾ 370 ਨੂੰ ਹਟਾਉਣਾ ਹੋਵੇ, ਨਕਸਲਵਾਦ ਨੂੰ ਖ਼ਤਮ ਕਰਨਾ ਹੋਵੇ ਜਾਂ ਪੂਰਬ-ਉੱਤਰ 'ਚ 12 ਤੋਂ ਵੱਧ ਸਮਝੌਤਿਆਂ ਰਾਹੀਂ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੋਵੇ- ਭਾਰਤ ਨੇ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੀਆਂ ਅਜਿਹੀਆਂ ਮਿਸਾਲਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਦੀ ਦੁਨੀਆ ਸ਼ਲਾਘਾ ਕਰਦੀ ਹੈ।'' ਪੀ.ਐੱਮ. ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ 'ਚ ਕੇਂਦਰ 'ਚ ਆਪਣੇ ਕਾਰਜਕਾਲ ਦੇ 12 ਸਾਲ ਪੂਰੇ ਕੀਤੇ। ਪਿਛਲੇ ਹਫ਼ਤੇ ਮੋਦੀ ਸਰਕਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਅਹੁਦੇ 'ਤੇ ਰਹਿਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਲਗਾਤਾਰ 4,399 ਦਿਨ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿੰਦੇ ਹੋਏ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
NEXT STORY