ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਆਪਣਾ ਰਿਟਾਇਰਮੈਂਟ ਪਲਾਨ ਦੱਸਿਆ। ਉਨ੍ਹਾਂ ਕਿਹਾ, ‘‘ਮੈਂ ਸੰਨਿਆਸ ਲੈਣ ਤੋਂ ਬਾਅਦ ਆਪਣਾ ਜੀਵਨ ਵੇਦ, ਉਪਨਿਸ਼ਦ ਅਤੇ ਕੁਦਰਤੀ ਖੇਤੀ ਦੇ ਲਈ ਖਰਚ ਕਰਾਂਗਾ।’’
ਸ਼ਾਹ ਨੇ ਕਿਹਾ ਕਿ ਕੁਦਰਤੀ ਖੇਤੀ ਇਕ ਅਜਿਹਾ ਵਿਗਿਆਨਕ ਪ੍ਰਯੋਗ ਹੈ, ਜਿਸ ਨਾਲ ਕਈ ਤਰ੍ਹਾਂ ਦੇ ਫਾਇਦੇ ਹਨ। ਖਾਦ ਵਾਲੀ ਕਣਕ ਖਾਣ ਨਾਲ ਕੈਂਸਰ ਹੁੰਦਾ ਹੈ ਅਤੇ ਬੀ.ਪੀ., ਸ਼ੂਗਰ ਸਮੇਤ ਕਈ ਬਿਮਾਰੀਆਂ ਆਉਂਦੀਆਂ ਹਨ। ਇਸ ਲਈ ਕੈਮੀਕਲ ਫਰੀ ਭੋਜਨ ਖਾਣ ਨਾਲ ਦਵਾਈਆਂ ਦੀ ਲੋੜ ਨਹੀਂ ਪੈਂਦੀ ਹੈ। ਸ਼ਾਹ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਔਰਤਾਂ ਅਤੇ ਸਹਿਕਾਰੀ ਵਰਕਰਾਂ ਨਾਲ ਗੱਲ ਕਰ ਰਹੇ ਸਨ।
ਇਸ ਪ੍ਰੋਗਰਾਮ ਦਾ ਨਾਂ ‘ਸਹਿਕਾਰ ਸੰਵਾਦ’ ਰੱਖਿਆ ਗਿਆ
ਸ਼ਾਹ ਨੇ ਕਿਹਾ ਕਿ ਜੋ ਲੋਕ ਕੁਦਰਤੀ ਖੇਤੀ ਕਰਦੇ ਹਨ, ਉਨ੍ਹਾਂ ਦੇ ਖੇਤਾਂ ’ਚ ਗੰਡੋਏ ਹੁੰਦੇ ਹਨ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ। ਮੀਂਹ ਪੈਣ ’ਤੇ ਪਾਣੀ ਵੀ ਖੇਤ ’ਚੋਂ ਬਾਹਰ ਨਹੀਂ ਜਾਂਦਾ ਹੈ। ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੰਡੋਏ ਕਿਸੇ ਵੀ ਖਾਦ ਦੇ ਬਰਾਬਰ ਕੰਮ ਕਰਦੇ ਹਨ। ਕੁਦਰਤੀ ਖੇਤੀ ਲਈ ਇਕ ਗਾਂ ਹੀ ਕਾਫ਼ੀ ਹੈ। ਤੁਸੀਂ ਇਸਦੇ ਗੋਹੇ ਤੋਂ ਤਿਆਰ ਹੋਣ ਵਾਲੀ ਖਾਦ ਨਾਲ 21 ਏਕੜ ਜ਼ਮੀਨ ਦੀ ਖੇਤੀ ਕਰ ਸਕਦੇ ਹੋ।
ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲਾ ਨੇ ਕੁਦਰਤੀ ਖੇਤੀ ਦੇ ਅਨਾਜ ਨੂੰ ਖਰੀਦਣ ਲਈ ਕੋਆਪ੍ਰੇਟਿਵ ਬਣਾਈ ਹੈ। ਐਕਸਪੋਰਟ ਕਰਨ ਦੇ ਲਈ ਵੀ ਕੋਆਪ੍ਰੇਟਿਵ ਬਣਾਈ ਗਈ ਹੈ, ਜਿਸ ਦੀ ਟੈਸਟਿੰਗ 8-10 ਸਾਲਾਂ ’ਚ ਸ਼ੁਰੂ ਹੋ ਜਾਵੇਗੀ ਤੇ ਅਮੂਲ ਦੀ ਤਰਜ਼ ’ਤੇ ਇਸ ਦਾ ਮੁਨਾਫ਼ਾ ਵੀ ਮਿਲਣ ਲੱਗੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਬਾ ਵੇਂਗਾ ਨੇ ਇਨ੍ਹਾਂ 3 ਰਾਸ਼ੀਆਂ ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ! ਅਗਲੇ 5 ਮਹੀਨਿਆਂ 'ਚ ਲੱਗਣ ਵਾਲੀ ਹੈ ਲਾਟਰੀ
NEXT STORY