ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਅਤੇ ‘ਆਪ੍ਰੇਸ਼ਨ ਮਹਾਦੇਵ’ ਨੇ ਅੱਤਵਾਦ ਦੇ ਆਕਿਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ’ਤੇ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਸ਼ਾਹ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਨਾਲ ਲੋਕਾਂ ਨੂੰ ਜਿੱਥੇ ਸੰਤੁਸ਼ਟੀ ਮਿਲੀ, ਉਥੇ ਹੀ ‘ਆਪ੍ਰੇਸ਼ਨ ਮਹਾਦੇਵ’ ਨੇ ਇਸ ਸੰਤੁਸ਼ਟੀ ਨੂੰ ਆਤਮਵਿਸ਼ਵਾਸ ਵਿਚ ਬਦਲਿਆ। ਗ੍ਰਹਿ ਮੰਤਰੀ ਨੇ ਇਹ ਗੱਲ ਫੌਜ ਦੇ ਉਨ੍ਹਾਂ 12 ਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਕਹੀ, ਜਿਨ੍ਹਾਂ ਨੇ ‘ਆਪ੍ਰੇਸ਼ਨ ਮਹਾਦੇਵ’ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਅਤੇ ਪਹਿਲਗਾਮ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਨੂੰ ਮਾਰ ਮੁਕਾਇਆ।
ਇਸ ਆਪ੍ਰੇਸ਼ਨ ਵਿਚ ਸ਼ਾਮਲ ਜੰਮੂ-ਕਸ਼ਮੀਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਦੋ-ਦੋ ਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਦੋਵੇਂ ਆਪ੍ਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਜ਼ਾਲਮ ਹਮਲੇ ਦਾ ਸਿੱਧਾ ਜਵਾਬ ਸਨ, ਜਿਸ ਵਿਚ 26 ਵਿਅਕਤੀਆਂ ਦੀ ਜਾਨ ਚਲੀ ਗਈ।
ਗ੍ਰਹਿ ਮੰਤਰੀ ਨੇ ਕਿਹਾ, ‘‘ਭਾਵੇਂ ਸੱਤਾਧਿਰ ਹੋਵੇ ਜਾਂ ਵਿਰੋਧੀ, ਸਾਰਿਆਂ ਨੇ ‘ਆਪ੍ਰੇਸ਼ਨ ਸਿੰਧੂਰ’ ਅਤੇ ‘ਆਪ੍ਰੇਸ਼ਨ ਮਹਾਦੇਵ’ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਮਹਿਸੂਸ ਕੀਤਾ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ।’’ ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਇਹੀ ਵਿਸ਼ਵਾਸ ਹਰ ਖੇਤਰ ਵਿਚ ਦੁਨੀਆ ਵਿਚ ਸਰਬਉੱਚ ਸਥਾਨ ਪ੍ਰਾਪਤ ਕਰਨ ਦੀ ਭਾਰਤ ਦੀ ਇੱਛਾ ਦਾ ਆਧਾਰ ਹੈ।
ਬੈਂਕਾਂ ਤੇ NBFC ਵੱਲੋਂ ਸੋਨੇ ’ਤੇ ਦਿੱਤਾ ਗਿਆ ਕਰਜ਼ਾ 12 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ
NEXT STORY