ਪੈਟਰਾਪੋਲ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਵਿਚ ਸ਼ਾਂਤੀ ਤਾਂ ਹੀ ਸਥਾਪਿਤ ਹੋ ਸਕਦੀ ਹੈ ਜੇਕਰ ਬੰਗਲਾਦੇਸ਼ ਤੋਂ ਸਰਹੱਦ ਪਾਰ ਤੋਂ ਘੁਸਪੈਠ ਬੰਦ ਹੋ ਜਾਵੇ। ਸ਼ਾਹ ਨੇ ਦਾਅਵਾ ਕੀਤਾ ਕਿ ਜੇਕਰ 2026 'ਚ ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ 'ਚ ਆਉਂਦੀ ਹੈ ਤਾਂ ਗੁਆਂਢੀ ਦੇਸ਼ ਤੋਂ ਗੈਰ-ਕਾਨੂੰਨੀ ਪਰਵਾਸ ਨੂੰ ਰੋਕਿਆ ਜਾਵੇਗਾ। ਪੱਛਮੀ ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਪੈਟਰਾਪੋਲ ਜ਼ਮੀਨੀ ਬੰਦਰਗਾਹ 'ਤੇ ਇਕ ਨਵੀਂ ਯਾਤਰੀ ਟਰਮੀਨਲ ਇਮਾਰਤ ਅਤੇ ਇਕ 'ਮੈਤਰੀ ਗੇਟ' ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸਰਕਾਰ ਦੀ ਆਲੋਚਨਾ ਕੀਤੀ ਅਤੇ ਰਾਜ ਦੇ ਲੋਕਾਂ ਨੂੰ 2026 ਤੱਕ ਵੋਟ ਰਾਜਨੀਤਿਕ ਤਬਦੀਲੀ ਲਿਆਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ,''ਖੇਤਰ ਵਿਚ ਸ਼ਾਂਤੀ ਸਥਾਪਤ ਕਰਨ 'ਚ ਜ਼ਮੀਨ ਪਤਨ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਸਰਹੱਦ ਪਾਰ ਤੋਂ ਲੋਕਾਂ ਦੀ ਕਾਨੂੰਨੀ ਆਵਾਜਾਈ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਹੈ, ਤਾਂ ਗੈਰ-ਕਾਨੂੰਨੀ ਢੰਗ ਸਾਹਮਣੇ ਆਉਂਦੇ ਹਨ, ਜਿਸ ਨਾਲ ਦੇਸ਼ ਦੀ ਸ਼ਾਂਤੀ ਪ੍ਰਭਾਵਿਤ ਹੁੰਦੀ ਹੈ। ਮੈਂ ਬੰਗਾਲ ਦੇ ਲੋਕਾਂ ਨੂੰ 2026 'ਚ ਬਦਲਾਅ ਲਿਆਉਣ ਦੀ ਅਪੀਲ ਕਰਦਾ ਹਾਂ ਅਤੇ ਅਸੀਂ ਘੁਸਪੈਠ ਨੂੰ ਰੋਕਾਂਗੇ ਅਤੇ ਸ਼ਾਂਤੀ ਸਥਾਪਿਤ ਕਰਾਂਗੇ।'' ਸ਼ਾਹ ਨੇ ਕਿਹਾ,''ਬੰਗਾਲ 'ਚ ਸ਼ਾਂਤੀ ਉਦੋਂ ਹੀ ਆ ਸਕਦੀ ਹੈ ਜਦੋਂ ਘੁਸਪੈਠ ਰੋਕਾਂਗੇ...ਦੋਵਾਂ ਦੇਸ਼ਾਂ ਵਿਚਾਲੇ ਸਬੰਧ ਅਤੇ ਸੰਪਰਕ ਸੁਧਾਰਨ 'ਚ ਜ਼ਮੀਨੀ ਬੰਦਰਗਾਹਾਂ ਦੀ ਅਹਿਮ ਭੂਮਿਕਾ ਹੈ। ਉਹ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਨੂੰ ਵੀ ਵਧਾਉਂਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਾਕੇ ਬਣਾਉਂਦੇ ਸਮੇਂ ਅਚਾਨਕ ਹੋਇਆ ਧਮਾਕਾ, ITI ਵਿਦਿਆਰਥੀ ਦੀ ਦਰਦਨਾਕ ਮੌਤ
NEXT STORY