ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਨੇਤਾ ਤਰੁਣ ਚੁੱਘ ਵਲੋਂ ਲਿਖੀ ਕਿਤਾਬ ਰਿਲੀਜ਼ ਕੀਤੀ, ਜਿਸ ਬਾਰੇ ਲੇਖਕ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ 'ਚ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਸਰਕਾਰ ਵਲੋਂ ਵੱਖ-ਵੱਖ ਖੇਤਰਾਂ 'ਚ ਲਿਆਂਦੀਆਂ ਗਈਆਂ ਪਰਿਵਰਤਨਕਾਰੀ ਤਬਦੀਲੀਆਂ ਨੂੰ ਦਰਸਾਇਆ ਗਿਆ ਹੈ, ਜਿਸ 'ਚ ਚੋਣ ਰਾਜ ਜੰਮੂ ਕਸ਼ਮੀਰ ਵੀ ਸ਼ਾਮਲ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਹਰ ਯੋਜਨਾ ਅਤੇ ਨੀਤੀ ਦੇ ਕੇਂਦਰ 'ਚ ਆਮ ਨਾਗਰਿਕਾਂ ਨੂੰ ਰੱਖਿਆ ਹੈ, ਅਜਿਹੀਆਂ ਤਬਦੀਲੀਆਂ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਗਰੀਬ ਤਬਕੇ ਨੂੰ ਮਜ਼ਬੂਤ ਬਣਾਇਆ ਗਿਆ ਹੈ ਅਤੇ ਦੇਸ਼ ਨੂੰ ਵੀ ਮਜ਼ਬੂਤੀ ਮਿਲੀ ਹੈ। ਚੁੱਘ ਨੇ ਕਿਹਾ ਕਿ ਕਿਤਾਬ 'ਮੋਦੀਜ਼ ਗਵਰਨੈਂਸ ਟ੍ਰਾਇੰਫ: ਰੀਸ਼ੇਪਿੰਗ ਇੰਡੀਆਜ਼ ਪਾਥ ਟੂ ਪ੍ਰਾਸਪੇਰਿਟੀ' ਪ੍ਰਧਾਨ ਮੰਤਰੀ ਦੇ ਦਹਾਕਿਆਂ ਦੇ ਲੰਬੇ ਜਨਤਕ ਜੀਵਨ ਤੋਂ 'ਪ੍ਰੇਰਿਤ' ਹੈ, ਜੋ ਹਮੇਸ਼ਾ ਦੇਸ਼ ਨੂੰ 'ਸਮਰਪਿਤ' ਰਿਹਾ ਹੈ। ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਘੱਟ ਵੋਟ ਫੀਸਦੀ ਕਾਰਨ ਲੰਬੇ ਸਮੇਂ ਤੱਕ ਇਸ ਖੇਤਰ 'ਤੇ ਸ਼ਾਸਨ ਕਰਨ ਵਾਲੇ ਤਿੰਨ ਪਰਿਵਾਰ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਹਿੱਲ ਗਏ ਹਨ।
ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ‘ਯੁਵਰਾਜ’ ਉਮਰ ਅਬਦੁੱਲਾ ਅਤੇ ਪੀਡੀਪੀ ਦੀ ‘ਰਾਜਕੁਮਾਰੀ’ ਮਹਿਬੂਬਾ ਮੁਫਤੀ ਹਾਲੀਆ ਲੋਕ ਸਭਾ ਚੋਣਾਂ 'ਚ ਹਾਰ ਗਏ, ਜਦਕਿ ਨਹਿਰੂ-ਗਾਂਧੀ ਪਰਿਵਾਰ ਦੀ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ 'ਚ ਵੱਡੀ ਗਿਣਤੀ 'ਚ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਕਾਸ ਅਤੇ ਪ੍ਰਸ਼ਾਸਨਿਕ ਸਮਰੱਥਾ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਖੇਤਰ 'ਚ ਜੀਵਨ ਦੇ ਕੇਂਦਰ 'ਚ ਅੱਤਵਾਦ ਨਹੀਂ ਸਗੋਂ ਸੈਰ-ਸਪਾਟਾ ਲਿਆਂਦਾ ਗਿਆ ਹੈ। ਚੁੱਘ ਨੇ ਕਿਹਾ,''ਵੱਡੀ ਗਿਣਤੀ 'ਚ ਲੋਕਾਂ ਵੱਲੋਂ ਵੋਟਿੰਗ ਦੇ ਬਾਈਕਾਟ ਨਾਲ ਸੱਤਾ 'ਚ ਆਉਣ ਵਾਲੇ ਲੋਕ ਹਿੱਲ ਗਏ ਹਨ।'' ਉਨ੍ਹਾਂ ਭਰੋਸਾ ਜਤਾਇਆ ਕਿ ਭਾਜਪਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰੇਗੀ। ਉਹ ਜੰਮੂ-ਕਸ਼ਮੀਰ ਲਈ ਭਾਜਪਾ ਦੇ ਇੰਚਾਰਜ ਵੀ ਹਨ। ਕਿਤਾਬ ਦੇ ਕਥਾਨਕ ਦੀ ਗੱਲ ਕਰੀਏ ਤਾਂ ਇਸ 'ਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਮੋਦੀ ਨੇ ਭਾਜਪਾ ਦੇ ਵਿਚਾਰਧਾਰਕ ਦੀਨ ਦਿਆਲ ਉਪਾਧਿਆਏ ਦੇ ਅਟੁੱਟ ਮਾਨਵਵਾਦ ਦੇ ਦਰਸ਼ਨ ਅਤੇ ਸਮਾਜ ਦੇ ਸਭ ਤੋਂ ਗਰੀਬ ਲੋਕਾਂ ਦੇ ਵਿਕਾਸ ਦੇ ਫਲਸਫੇ ਨੂੰ ਸਾਕਾਰ ਕੀਤਾ ਹੈ। ਕਈ ਹੋਰ ਸਕੀਮਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਗਰੀਬਾਂ ਦੇ 50 ਕਰੋੜ ਤੋਂ ਵੱਧ ਬੈਂਕ ਖਾਤੇ ਖੋਲ੍ਹੇ ਗਏ ਹਨ ਅਤੇ ਇਨ੍ਹਾਂ 'ਚੋਂ 80 ਕਰੋੜ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਂ ਕੋਈ ਗਲਤ ਕੰਮ ਨਹੀਂ ਕੀਤਾ ਜਿਸ ਕਾਰਨ ਅਸਤੀਫਾ ਦੇਣਾ ਪਵੇ : ਸਿੱਧਰਮਈਆ
NEXT STORY