ਤਿਰੂਵੰਨਤਪੁਰਮ/ਬੰਗਲੁਰੂ-ਕੇਰਲ, ਤਾਮਿਲਨਾਡੂ ਅਤੇ ਕਰਨਾਟਕ 'ਚ ਅੱਜ ਸਵੇਰਸਾਰ ਤੋਂ ਕਈ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ। ਕਰਨਾਟਕ ਦੇ ਮੰਗਲੌਰ ਸ਼ਹਿਰ ਅਤੇ ਕੇਰਲ ਦੇ ਤਿਰੂਵੰਨਤਪੁਰਮ ਦੇ ਕੁਝ ਹਿੱਸਿਆ 'ਚ ਅੱਜ ਸਵੇਰ ਤੋਂ ਬੀ ਬਾਰਿਸ਼ ਹੋ ਰਹੀ ਹੈ। ਇਸ ਨੂੰ ਚੱਕਰਵਾਤੀ ਤੂਫਾਨ ਅਮਫਾਨ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਗੰਭੀਰ ਚੱਕਰਵਾਤੀ ਤੂਫਾਨ 'ਅਮਫਾਨ' ਦੇ ਕਾਰਨ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਮਛੇਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਗਲੇ 24 ਘੰਟਿਆਂ ਦੌਰਾਨ ਬੰਗਾਲ ਦੀ ਦੱਖਣੀ ਖਾੜੀ 'ਚ 17-18 ਮਈ ਦੌਰਾਨ ਬੰਗਾਲ ਦੀ ਕੇਂਦਰੀ ਖਾੜੀ ਅਤੇ 18-20 ਮਈ ਦੌਰਾਨ ਬੰਗਾਲ ਦੀ ਉੱਤਰੀ ਖਾੜੀ 'ਚ ਆਵਾਜਾਈ ਨਾ ਕਰੋ।
ਤਾਮਿਲਨਾਡੂ 'ਚ ਬੀਤੀ ਰਾਤ ਤੋਂ ਕੁਝ ਹਿੱਸਿਆਂ 'ਚ ਹਨ੍ਹੇਰੀ ਅਤੇ ਬਾਰਿਸ਼ ਕਾਰਨ ਰਾਮੇਸ਼ਵਰ 'ਚ ਮਛੇਰਿਆਂ ਦੀ ਲਗਭਗ 50 ਕਿਸ਼ਤੀਆਂ ਨੁਕਸਾਨੀਆਂ ਗਈਆਂ। ਇਸ ਦੌਰਾਨ ਕਈ ਮਛੇਰਿਆਂ ਨੇ ਸਰਕਾਰ ਤੋਂ ਮਦਦ ਕਰਨ ਦੀ ਗੁਹਾਰ ਲਾਈ ਹੈ। ਦੱਸ ਦੇਈਏ ਕਿ ਚੱਕਰਵਾਤੀ ਤੂਫਾਨ ਅਮਫਾਨ ਲਗਾਤਾਰ ਭਿਆਨਕ ਹੁੰਦਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਦੋਵਾਂ ਸੂਬਿਆਂ 'ਚ ਐੱਨ.ਡੀ.ਆਰ.ਐੱਫ ਦੀਆਂ 17 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਰਾਜ ਸਰਕਾਰਾਂ ਨੂੰ ਬੋਲਿਆ ਗ੍ਰਹਿ ਮੰਤਰਾਲੇ- ਯਾਦ ਰਹੇ ਗਾਈਡਲਾਈਨ, ਤੁਸੀਂ ਪਾਬੰਦੀਆਂ ਨਹੀਂ ਘਟਾ ਸਕਦੇ
NEXT STORY