ਭੁਵਨੇਸ਼ਵਰ/ਕੋਲਕਾਤਾ-ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਮਹਾਚੱਕਰਵਾਤ ਤੂਫਾਨ ਅਮਫਾਨ ਨੇ ਕਾਫੀ ਤਬਾਹੀ ਮਚਾਈ ਹੈ। ਦੋਵਾਂ ਸਥਾਨਾਂ 'ਤੇ 130 ਤੋਂ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਤੂਫਾਨ ਕਾਰਨ ਬਿਜਲੀ ਦੇ ਖੰਭੇ ਅਤੇ ਰੁੱਖ ਉਖੜ ਕੇ ਜ਼ਮੀਨ 'ਤੇ ਡਿੱਗ ਗਏ ਹਨ। ਇਸ ਤੋਂ ਇਲਾਵਾ ਚੀਜ਼ਾਂ ਹਵਾ 'ਚ ਉੱਡ ਰਹੀਆਂ ਹਨ ਅਤੇ ਕਾਰਾਂ ਪਾਣੀ 'ਚ ਤੈਰ ਰਹੀਆਂ ਹਨ। ਇਸ ਤੂਫਾਨ ਦਾ ਕਹਿਰ ਕਾਰਨ ਪੱਛਮੀ ਬੰਗਾਲ 'ਚ 12 ਲੋਕਾਂ ਅਤੇ ਓਡੀਸ਼ਾ 'ਚ 3 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਹੈ ਕਿ ਅਜਿਹਾ ਹੀ ਤੂਫਾਨ ਅੱਜ ਤੋਂ 283 ਸਾਲ ਪਹਿਲਾਂ ਭਾਵ 1737 'ਚ ਆਇਆ ਸੀ।
ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਲੋਕਾਂ ਨੇ ਅਜਿਹੀ ਹਨ੍ਹੇਰੀ ਬੀਤੇ ਕਈ ਸਾਲਾਂ 'ਚ ਨਾ ਕਦੇ ਦੇਖੀ ਅਤੇ ਨਾ ਹੀ ਸੁਣੀ ਸੀ। ਹਵਾ ਦੀ ਰਫਤਾਰ ਅਜਿਹੀ ਸੀ ਕਿ ਜਿਵੇਂ ਧਰਤੀ 'ਤੇ ਸਾਰਾ ਕੁਝ ਉਖਾੜ ਕੇ ਲਿਜਾ ਰਹੀ ਹੋਵੇ। ਅਮਫਾਨ ਤੂਫਾਨ ਨੇ ਓਡੀਸ਼ਾ ਅਤੇ ਬੰਗਾਲ ਦੇ ਲੋਕਾਂ ਨੂੰ ਚੰਦ ਘੰਟਿਆਂ 'ਚ ਹੀ ਕਿਆਮਤ ਦੀ ਝਲਕ ਦਿਖਾ ਦਿੱਤੀ।
ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ 'ਚ ਵੀ ਤੂਫਾਨ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਹੈ, ਇੱਥੋ ਦੇ ਨਵਦੀਪ ਇਲਾਕੇ 'ਚ ਕਈ ਕਾਰਖਾਨੇ ਦੀਆਂ ਟੀਨ ਦੀਆਂ ਛੱਤਾਂ ਉੱਡ ਗਈਆਂ ਹਨ, ਜਿਸ ਕਾਰਨ ਇੱਥੇ ਮਸ਼ੀਨਾਂ ਅਤੇ ਕੱਪੜੇ ਦਾ ਭਾਰੀ ਨੁਕਸਾਨ ਹੋਇਆ। ਤੂਫਾਨ ਦੀ ਰਫਤਾਰ ਜਦੋਂ ਤੱਕ ਰੁਕੀ, ਕੋਲਕਾਤਾ 'ਚ ਸਾਰਾ ਕੁਝ ਉਲਟ-ਪੁਲਟ ਹੋ ਚੁੱਕਿਆ ਸੀ। ਸ਼ਹਿਰ ਦੇ ਚਾਰੇ ਪਾਸੇ ਪਾਣੀ ਭਰ ਚੁੱਕਿਆ ਸੀ। ਗੱਡੀਆਂ ਕਿਸ਼ਤੀਆਂ ਵਾਂਗ ਪਾਣੀ 'ਚ ਤੈਰ ਰਹੀਆਂ ਸੀ। ਬੁੱਧਵਾਰ ਰਾਤ ਤੱਕ ਜਦੋਂ ਤੂਫਾਨ ਪੂਰੇ ਜ਼ੋਸ਼ 'ਚ ਸੀ ਤਾਂ ਹਾਵੜਾ ਬ੍ਰਿਜ ਵੀ ਇਸ ਦੇ ਅੱਗੇ ਝੁਕ ਗਿਆ। ਤੂਫਾਨ ਦੇ ਝੌਂਕਿਆਂ ਨੇ ਪੁਲ ਨੂੰ ਉੱਪਰ ਤੋਂ ਲੈ ਕੇ ਹੇਠਾ ਤੱਕ ਇੰਝ ਆਪਣੀ ਬੁੱਕਲ 'ਚ ਲੈ ਲਿਆ ਸੀ ਕਿ ਪੁਲ ਦਿਸਣਾ ਬੰਦ ਹੋ ਗਿਆ। ਹਾਵੜਾ ਦੇ ਤੂਫਾਨੀ ਹਵਾਵਾਂ ਦੇ ਜ਼ੋਰ ਨਾਲ ਇਕ ਸਕੂਲ ਦੀ ਛੱਤ ਉੱਡ ਗਈ।
ਤਬਾਹੀ ਦੀ ਮੰਜ਼ਰ ਪੱਛਮੀ ਬੰਗਾਲ 'ਚ ਕਈ ਹੋਰ ਥਾਵਾਂ 'ਤੇ ਦੇਖਣ ਨੂੰ ਮਿਲਿਆ। ਤੂਫਾਨ ਦੇ ਲੰਘ ਜਾਣ ਤੋਂ ਬਾਅਦ ਉਸ ਦੇ ਡੂੰਘੇ ਨਿਸ਼ਾਨ ਹਰ ਪਾਸੇ ਪਸਰੇ ਹੋਏ ਹਨ। ਰਾਹਤ ਟੀਮਾਂ ਟੁੱਟੇ ਰੁੱਖਾਂ ਨੂੰ ਸੜਕਾਂ ਤੋਂ ਹਟਾਉਣ 'ਚ ਜੁੱਟੀਆਂ ਹਨ ਪਰ ਕੰਮ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸੜਕਾਂ 'ਤੇ ਪਾਣੀ ਭਰਿਆਂ ਹੋਣ ਕਾਰਨ ਰਾਹਤ ਕੰਮ 'ਚ ਹੋਰ ਵੀ ਮੁਸ਼ਕਿਲਾਂ ਆ ਰਹੀਆਂ ਹਨ।ਬੰਗਾਲ ਦੇ ਸਮੁੰਦਰ ਤੱਟ ਨਾਲ ਟਕਰਾਉਣ ਦੇ ਸਮੇਂ ਤੂਫਾਨ ਦੀ ਰਫਤਾਰ 180 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਪਹੁੰਚ ਗਈ ਸੀ ਜਦਕਿ ਕਈ ਘੰਟਿਆਂ ਤੱਕ ਕੋਲਕਾਤਾ ਸ਼ਹਿਰ 'ਚ 130 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਦੀਆਂ ਰਹੀਆਂ ਹਨ।
ਬੰਗਾਲ ਦੇ ਮੁਕਾਬਲੇ ਓਡੀਸ਼ਾ 'ਚ ਤੂਫਾਨ ਦਾ ਕਹਿਰ ਕੁਝ ਘੱਟ ਰਿਹਾ ਹੈ। ਇੱਥੇ ਜਿਆਦਾ ਅਸਰ ਬਾਲਾਸੌਰ, ਭਦਰਕ ਅਤੇ ਕੇਂਦਰਪਾੜਾ 'ਚ ਦੇਖਿਆ ਪਰ ਇਨ੍ਹਾਂ ਇਲਾਕਿਆਂ 'ਚ ਵੀ ਹਵਾ ਦੀ ਰਫਤਾਰ 110 ਕਿਮੀ. ਤੋਂ ਜ਼ਿਆਦਾ ਨਹੀਂ ਰਹੀ। ਇਸ ਦੇ ਬਾਵਜੂਦ ਓਡੀਸ਼ਾ 'ਚ ਹੁਣ ਤੱਕ 3 ਲੋਕਾਂ ਦੀ ਮੌਤ ਹੋਈ ਹੈ। ਬੰਗਾਲ ਅਤੇ ਓਡੀਸ਼ਾ 'ਚ ਲਗਭਗ 6 ਲੱਖ ਲੋਕ ਪਹਿਲਾਂ ਹੀ ਸੁਰੱਖਿਅਤ ਕੱਢੇ ਜਾ ਚੁੱਕੇ ਸੀ। ਤੂਫਾਨ ਦੀ ਚਪੇਟ 'ਚ ਆਉਣ ਵਾਲੇ ਲੋਕਾਂ ਦੀ ਮਦਦ ਲਈ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਸੀ।
ਭੁਵਨੇਸ਼ਵਰ ਮੌਸਮ ਵਿਭਾਗ ਦੇ ਡਾਇਰੈਕਟਰ ਐੱਚ.ਐਰ. ਵਿਸ਼ਵਾਸ ਨੇ ਦੱਸਿਆ ਹੈ ਕਿ ਇਹ ਅਮਫਾਨ ਇਕ ਭਿਆਨਕ ਚੱਕਰਵਾਤੀ ਤੂਫਾਨ ਵਾਂਗ ਲੰਘਿਆ ਹੈ, ਜਿਸ ਦੀ ਰਫਤਾਰ 155 ਤੋਂ 165 ਕਿਮੀ.ਪ੍ਰਤੀ ਘੰਟਾ ਸੀ, ਜੋ ਵੱਧ ਕੇ 185 ਕਿਮੀ ਪ੍ਰਤੀ ਘੰਟੇ ਤੱਕ ਪਹੁੰਚ ਗਈ। ਤੂਫਾਨ ਦੀ ਰਫਤਾਰ ਨਾਲ ਬੰਗਾਲ ਦੇ ਮਿਦਾਨਪੁਰ, ਦੱਖਣੀ 24 ਪਰਗਨ, ਉੱਤਰ 24 ਪਰਗਨਾ , ਹਾਵੜਾ, ਹੁਗਲੀ ਅਤੇ ਓਡੀਸ਼ਾ ਦੇ ਕੇਂਦਰਪਾੜਾ, ਭਦਰਕ, ਬਾਲਾਸੇਰ , ਮਿਯੂਰਭੰਜ, ਜਾਜਪੁਰ ਅਤੇ ਜਗਤਸਿੰਘਪੁਰ ਸਿੱਧੇ ਰੂਪ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਆਸਾਮ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੁਡੂਚੇਰੀ , ਤ੍ਰਿਪੁਰਾ, ਮਿਜ਼ੋਰਮ, ਮਣੀਪੁਰ ਅਤੇ ਜੰਮੂ-ਕਸ਼ਮੀਰ 'ਚ ਤੂਫਾਮ ਦਾ ਓਰੇਂਜ ਅਲਰਟ ਹੈ।
ਰਾਜੀਵ ਗਾਂਧੀ ਦੀ ਬਰਸੀ : ਵਿਗਿਆਪਨ ਦਾ ਪੈਸਾ ਮਜ਼ਦੂਰਾਂ ਦੀ ਮਦਦ 'ਤੇ ਖਰਚ ਕਰੇਗੀ ਕਾਂਗਰਸ
NEXT STORY