ਡੱਬਵਾਲੀ (ਸੇਠੀ)- ਡੱਬਵਾਲੀ ਸਬ-ਡਵੀਜ਼ਨ ਦੇ ਪਿੰਡ ਮੌਜਗੜ੍ਹ ਦੇ ਕਿਸਾਨ ਬੂਟਾ ਸਿੰਘ ਦੇ ਖੇਤਾਂ 'ਚੋਂ ਜਹਾਜ਼ ਦੇ ਆਕਾਰ ਵਰਗਾ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਇਸ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਜਦੋਂ ਬੂਟਾ ਸਿੰਘ ਆਪਣੇ ਝੋਨੇ ਦੇ ਖੇਤ ’ਚ ਪਹੁੰਚਿਆ ਤਾਂ ਉਸ ਨੇ ਉੱਥੇ ਇਕ ਵੱਡਾ ਚਿੱਟੇ ਰੰਗ ਦਾ ਜਹਾਜ਼ ਵਰਗਾ ਗੁਬਾਰਾ ਪਿਆ ਵੇਖਿਆ। ਇਸ ਗੁਬਾਰੇ ’ਤੇ ਅੰਗਰੇਜ਼ੀ ’ਚ ‘ਪੀ. ਆਈ. ਏ.’ ਲਿਖਿਆ ਹੋਇਆ ਸੀ।
ਇਸ ਤੋਂ ਇਲਾਵਾ ਉਰਦੂ ’ਚ ਵੀ ਕੁਝ ਲਿਖਿਆ ਹੋਇਆ ਸੀ। ਚੰਦ-ਤਾਰੇ ਵੀ ਬਣੇ ਹੋਏ ਸਨ। ਕਿਸਾਨ ਨੇ ਇਸ ਬਾਰੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ। ਬਾਅਦ ’ਚ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਗੁਬਾਰੇ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਪਿੰਡ ਵਾਸੀ ਕਿਸਾਨ ਦੇ ਖੇਤ ’ਚ ਪੁੱਜੇ। ਕੁਝ ਸਮੇਂ ਬਾਅਦ ਪੁਲਸ ਟੀਮ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਗੁਬਾਰੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਕੁਝ ਸਮਾਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਗੁਬਾਰਾ ਪਿੰਡ ਲੋਹਗੜ੍ਹ ’ਚ ਮਿਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਅੱਜ
NEXT STORY