ਨਵੀਂ ਦਿੱਲੀ- ਰਾਸ਼ਟਰਪਤੀ ਭਵਨ 'ਚ ਐਤਵਾਰ ਯਾਨੀ ਕੱਲ੍ਹ ਨਰਿੰਦਰ ਮੋਦੀ ਅਤੇ 71 ਹੋਰ ਮੰਤਰੀਆਂ ਨੇ ਸਹੁੰ ਕੀਤੀ। ਵੈਸੇ ਤਾਂ ਸਾਰਿਆਂ ਦੀਆਂ ਨਜ਼ਰਾਂ ਸਹੁੰ ਚੁੱਕਣ ਵਾਲੇ ਮੰਤਰੀਆਂ 'ਤੇ ਸਨ ਪਰ ਇਸ ਸਹੁੰ ਚੁੱਕ ਸਮਾਰੋਹ ਦੌਰਾਨ ਕੈਮਰੇ 'ਚ ਕੁਝ ਅਜਿਹਾ ਕੈਦ ਹੋਇਆ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਦੁਰਗਾਦਾਸ ਦੀ ਸਹੁੰ ਤੋਂ ਬਾਅਦ ਰਾਸ਼ਟਰਪਤੀ ਭਵਨ 'ਚ ਪਿੱਛਿਓਂ ਕੋਈ ਜਾਨਵਰ ਲੰਘਦਾ ਦਿੱਸ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਹੇ ਇਸ ਜਾਨਵਰ ਨੂੰ ਕੋਈ ਬਿੱਲੀ ਦੱਸ ਰਿਹਾ ਹੈ ਤਾਂ ਕੋਈ ਤੇਂਦੁਆ। ਵਾਇਰਲ ਵੀਡੀਓ 'ਚ ਦਿੱਸ ਰਿਹਾ ਹੈ ਕਿ ਜਿਵੇਂ ਹੀ ਮੰਤਰੀ ਉੱਠ ਕੇ ਰਾਸ਼ਟਰਪਤੀ ਵੱਲ ਜਾਂਦੇ ਹਨ। ਪਿੱਛਿਓਂ ਪੌੜ੍ਹੀਆਂ ਦੇ ਉੱਪਰ ਬਣੀ ਲਾਬੀ 'ਚੋਂ ਇਕ ਜਾਨਵਰ ਲੰਘਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਜੋ ਜਾਨਵਰ ਪਿੱਛਿਓਂ ਲੰਘਿਆ ਉਹ ਕਿਹੜਾ ਸੀ ਪਰ ਜਿਵੇਂ ਹੀ ਲੋਕਾਂ ਦਾ ਧਿਆਨ ਇਸ ਵੀਡੀਓ 'ਤੇ ਗਿਆ, ਉਦੋਂ ਤੋਂ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਦਿੱਸਣ ਵਾਲੇ ਜਾਨਵਾਰ ਨੂੰ ਕੋਈ ਕੁੱਤਾ, ਬਿੱਲੀ ਤਾਂ ਕੋਈ ਤੇਂਦੁਆ ਦੱਸ ਰਿਹਾ ਹੈ।
ਰਾਸ਼ਟਰਪਤੀ ਭਵਨ 'ਚ ਕੱਲ੍ਹ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਨਾਲ ਹੀ 71 ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਸ ਦੌਰਾਨ ਉੱਥੇ ਵਿਦੇਸ਼ਾਂ ਤੋਂ ਵੀ ਕਈ ਸੀਨੀਅਰ ਨੇਤਾ ਮੌਜੂਦ ਰਹੇ। ਰਾਸ਼ਟਰਪਤੀ ਭਵਨ 'ਚ ਜੰਗਲੀ ਪੌਦੇ ਅਤੇ ਜੀਵ ਜੰਤੂਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਮੌਜੂਦ ਹਨ। ਅਧਿਕਾਰਤ ਵੈੱਬਸਾਈਟ ਅਨੁਸਾਰ, ਰਾਸ਼ਟਰਪਤੀ ਭਵਨ ਕਈ ਪਸ਼ੂ ਪੰਛੀਆਂ ਦਾ ਘਰ ਹੈ, ਜਿਸ 'ਚ 136 ਜੰਗਲੀ ਪੌਦਿਆਂ ਦੀਆਂ ਪ੍ਰਜਾਤੀਆਂ ਅਤੇ 84 ਪਸ਼ੂ ਪ੍ਰਜਾਤੀਆਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੌਣ ਹੁੰਦਾ ਹੈ ਕੈਬਨਿਟ ਮੰਤਰੀ? ਜਾਣੋ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ ਰਾਜ ਮੰਤਰੀ 'ਚ ਫ਼ਰਕ
NEXT STORY