ਨੈਸ਼ਨਲ ਡੈਸਕ : ਦਿੱਲੀ ’ਚ ਐਤਵਾਰ ਤੇ ਸੋਮਵਾਰ ਦੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਬਾਰਿਸ਼ ਦੀਆਂ ਤਿਆਰੀਆਂ ਨੂੰ ਲੈ ਕੇ ਨਗਰ ਨਿਗਮਾਂ ਤੇ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਪੋਲ ਵੀ ਖੁੱਲ੍ਹ ਗਈ । ਕਈ ਇਲਾਕਿਆਂ ’ਚ ਪਾਣੀ ਜਮ੍ਹਾ ਹੋਣ ਕਾਰਨ ਜਿਥੇ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਦਵਾਰਕਾ ਇਲਾਕੇ ’ਚ ਇਕ ਸੜਕ ਧਸ ਗਈ। ਸੜਕ ਧਸਣ ਕਾਰਨ ਬਣੇ ਟੋਏ ’ਚ ਇਕ ਕਾਰ ਵੀ ਸਮਾ ਗਈ।
ਇਹ ਹਾਦਸਾ ਸੋਮਵਾਰ ਸ਼ਾਮ ਦਿੱਲੀ ਦੇ ਦਵਾਰਕਾ ਦੇ ਸੈਕਟਰ 18 ਇਲਾਕੇ ’ਚ ਵਾਪਰਿਆ, ਜਦੋਂ ਇਕ ਸਫ਼ੈਦ ਰੰਗ ਦੀ ਹੁੰਡਈ ਆਈ10 ਕਾਰ ਸੜਕ ਵਿਚਾਲੇ ਪਏ ਟੋਏ ’ਚ ਧਸ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਿੱਲੀ ਪੁਲਸ ਦੇ ਜਵਾਨ ਅਸ਼ਵਨੀ ਕੁਮਾਰ ਦੀ ਸੀ। ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਅਸ਼ਵਨੀ ਆਪਣੇ ਇਕ ਦੋਸਤ ਨੂੰ ਮਿਲਣ ਜਾ ਰਹੇ ਸਨ।
ਹਾਦਸੇ ਕਾਰਨ ਘਟਨਾ ਸਥਾਨ ’ਤੇ ਭਾਰੀ ਭੀੜ ਜਮ੍ਹਾ ਹੋ ਗਈ ਸੀ। ਦੁਰਘਟਨਾ ’ਚ ਅਸ਼ਵਨੀ ਵੀ ਕਾਰ ’ਚ ਫਸ ਹੀ ਗਏ ਸਨ, ਬਾਅਦ ’ਚ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਠੀਕ-ਠਾਕ ਹਨ। ਪੁਲਸ ਨੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਟੋਏ ’ਚੋਂ ਬਾਹਰ ਕੱਢਿਆ।
CM ਯੇਦੀਯੁਰੱਪਾ ਦੇ ਜਾਨਸ਼ੀਨ ’ਤੇ ਸਸਪੈਂਸ, 16 ਅਗਸਤ ਤੱਕ ਦੇ ਸਕਦੈ ਅਸਤੀਫਾ
NEXT STORY