ਤਿਰੂਪਤੀ, (ਅਨਸ)- ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਬੁੱਧਵਾਰ ਤਿਰੂਮਾਲਾ ਮੰਦਰ ਦਾ ਦੌਰਾ ਕੀਤਾ ਤੇ ਤਿਰੂਪਤੀ ’ਚ ਆਪਣੀ 11 ਦਿਨਾਂ ਦੀ ਤਪੱਸਿਆ ਨਾ ਕਰਨ ਦਾ ਫੈਸਲਾ ਕੀਤਾ।
ਦੱਸ ਦੇਈਏ ਕਿ ਉਨ੍ਹਾਂ ਉਕਤ ਪਹਾੜੀ ਮੰਦਰ ’ਚ ਸਾਬਕਾ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੀ ਸਰਕਾਰ ਦੇ ਕਥਿਤ ਪਾਪਾਂ ਦਾ ਪਛਤਾਵਾ ਕਰਨ ਲਈ ਤਪੱਸਿਆ ਦਾ ਐਲਾਨ ਕੀਤਾ ਸੀ।
ਮੰਦਰ ਦੇ ਦਰਸ਼ਨਾਂ ਲਈ ਪਹੁੰਚੇ ਉਪ ਮੁੱਖ ਮੰਤਰੀ ਪਵਨ ਕਲਿਆਣ ਨਾਲ ਉਨ੍ਹਾਂ ਦੀਆਂ ਬੇਟੀਆਂ ਆਧਿਆ ਅਤੇ ਪਾਲੀਨਾ ਵੀ ਸਨ।
ਆਪਣੀ ਯਾਤਰਾ ਦੌਰਾਨ ਉਪ ਮੁੱਖ ਮੰਤਰੀ ਆਪਣੇ ਨਾਲ ਭਗਵਾਨ ਲਈ '‘ਬਾਰਾਹੀ ਐਲਾਨਨਾਮਾ’ ਲੈ ਕੇ ਗਏ, ਜਿਸ ਸਬੰਧੀ ਵੇਰਵਾ ਉਹ ਵੀਰਵਾਰ ਨੂੰ ਤਿਰੂਪਤੀ ਵਿਖੇ ਇਕ ਮੀਟਿੰਗ ਦੌਰਾਨ ਦੇਣਗੇ।
ਬੇਟੀ ਪਾਲੀਨਾ ਨੇ ਜਾਰੀ ਕੀਤਾ ਐਲਾਨਨਾਮਾ
ਪਵਨ ਕਲਿਆਣ ਦੀ ਬੇਟੀ ਪਾਲੀਨਾ ਕਥਿਤ ਤੌਰ ’ਤੇ ਇੱਕ ਗੈਰ-ਹਿੰਦੂ ਹੈ । ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.), ਤਿਰੂਪਤੀ ਦੇ ਸ਼੍ਰੀ ਵੈਂਕਟੇਸ਼ਵਰ ਮੰਦਰ ਦੇ ਅਧਿਕਾਰਤ ਨਿਗਰਾਨ ਦੇ ਨਿਯਮਾਂ ਅਨੁਸਾਰ ਗੈਰ-ਹਿੰਦੂਆਂ ਨੂੰ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਆਪਣੀ ਆਸਥਾ ਦਾ ਐਲਾਨ ਕਰਨ ਦੀ ਲੋੜ ਹੁੰਦੀ ਹੈ।
‘ਜਨ ਸੈਨਾ’ ਦੀ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਪਾਲੀਨਾ ਨੇ ਤਿਰੁਮਾਲਾ ’ਚ ਸ਼੍ਰੀਵਰੀ (ਦੇਵਤਾ) ਦੇ ਦਰਸ਼ਨ ਲਈ ਇਕ ਐਲਾਨਨਾਮਾ ਦਿੱਤਾ। ਪਾਲੀਨਾ ਕਿਉਂਕਿ ਨਾਬਾਲਗ ਹੈ, ਇਸ ਲਈ ਉਸ ਦੇ ਪਿਤਾ ਪਵਨ ਕਲਿਆਣ ਨੇ ਵੀ ਦਸਤਾਵੇਜ਼ਾਂ ਦੀ ਹਮਾਇਤ ਕੀਤੀ।
ਬਦਲਾਪੁਰ ਰੇਪ ਮਾਮਲੇ 'ਚ ਪੁਲਸ ਦੀ ਕਾਰਵਾਈ; ਪਹਿਲਾਂ ਅਕਸ਼ੇ ਦਾ ਐਨਕਾਊਂਟਰ, ਹੁਣ ਦੋਵੇਂ ਟਰੱਸਟੀ ਗ੍ਰਿਫਤਾਰ
NEXT STORY