ਆਂਧਰਾ ਪ੍ਰਦੇਸ਼— ਕੋਰੋਨਾ ਵਾਇਰਸ ਦਾ ਖ਼ੌਫ਼ ਲੋਕਾਂ ਵਿਚਾਲੇ ਹੌਲੀ-ਹੌਲੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਤਾਲਾਬੰਦੀ 'ਚ ਲੋਕ ਘਰਾਂ 'ਚ ਬੰਦ ਰਹੇ ਹੁਣ ਅਨਲਾਕ-1 ਮਗਰੋਂ ਕਾਫੀ ਕੁਝ ਖੋਲ੍ਹਿਆ ਜਾ ਰਿਹਾ ਹੈ। ਪਰ ਲੋਕਾਂ ਦੇ ਨਜ਼ਰੀਏ 'ਚ ਬਦਲਾਅ ਨਹੀਂ ਆਇਆ ਹੈ, ਨਿੱਕੀ-ਨਿੱਕੀ ਗੱਲ 'ਤੇ ਕੁੱਟਮਾਰ ਕਰਨਾ ਸੁਭਾਅ ਬਣ ਗਿਆ। ਕਹਿਣ ਦਾ ਭਾਵ ਤਾਲਾਬੰਦੀ ਤੋਂ ਬਾਅਦ ਅਪਰਾਧ ਦੀਆਂ ਘਟਨਾਵਾਂ ਮੁੜ ਤੋਂ ਜ਼ੋਰ ਫੜਨ ਲੱਗੀਆਂ ਹਨ। ਆਂਧਰਾ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਸ਼ਖਸ ਸਾਥੀ ਬੀਬੀ ਨੂੰ ਦਫ਼ਤਰ ਦੇ ਅੰਦਰ ਬੁਰੀ ਤਰ੍ਹਾਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਦੋਸ਼ੀ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ 27 ਜੂਨ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਬਹਿਸ ਇੰਨੀ ਵਧ ਗਈ ਕਿ ਹੱਥੋਪਾਈ 'ਤੇ ਆ ਗਈ।
ਦਰਅਸਲ ਸਾਥੀ ਬੀਬੀ ਨੇ ਉਕਤ ਦੋਸ਼ੀ ਸ਼ਖਸ ਨੂੰ ਮਾਸਕ ਪਹਿਨਣ ਨੂੰ ਕਿਹਾ ਸੀ। ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚ ਝਗੜਾ ਹੋ ਗਿਆ। ਸ਼ਖਸ ਨੇ ਬੀਬੀ ਨੂੰ ਕੁੱਟਣ ਦੇ ਨਾਲ ਹੀ ਦੋਸ਼ੀ ਸ਼ਖਸ ਨੇ ਉਸ ਨੂੰ ਅਪਸ਼ਬਦ ਵੀ ਬੋਲੇ। ਦਫ਼ਤਰ ਦੇ ਸਟਾਫ਼ ਨੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਾ ਕੇ ਮਾਮਲਾ ਸ਼ਾਂਤ ਹੋਇਆ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਬ ਇੰਸਪੈਕਟਰ ਕੇ. ਵੇਣੂਗੋਪਾਲ ਨੇ ਕਿਹਾ ਕਿ ਅਸੀਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਂਧਰਾ ਪ੍ਰਦੇਸ਼ ਦੇ ਸੈਰ-ਸਪਾਟਾ ਮਹਿਕਮੇ ਦੇ ਅਧੀਨ ਨੈਲੌਰ 'ਚ ਇਕ ਹੋਟਕ ਕਾਮੇ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਸ ਨੂੰ ਜ਼ੂਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੁਲਸ ਮੁਤਾਬਕ ਦੋਸ਼ੀ ਵਿਰੁੱਧ ਧਾਰਾ-354, 324 ਅਤੇ 355 ਤਹਿਤ ਕੇਸ ਦਰਜ ਹੋਇਆ ਹੈ।
ਪ੍ਰਵਾਸੀ ਮਜ਼ਦੂਰਾਂ ਦੇ ਰਜਿਸਟਰੇਸ਼ਨ ਲਈ ਵਿਵਸਥਾ ਦੀ ਸਖਤ ਜ਼ਰੂਰਤ : ਹਾਈ ਕੋਰਟ
NEXT STORY