ਨਵੀਂ ਦਿੱਲੀ/ ਹੈਦਰਾਬਾਦ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦੇ ਦਰਜੇ 'ਤੇ ਭਾਜਪਾ ਅਤੇ ਟੀ.ਡੀ.ਪੀ. 'ਚ ਵਧੇ ਸਿਆਸੀ ਘਮਸਾਨ ਦੇ ਵਿਚਕਾਰ ਅਸਤੀਫੇ ਦਾ ਦੌਰ ਸ਼ੁਰੂ ਹੋ ਗਿਆ ਹੈ। ਟੀ.ਡੀ.ਪੀ. ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਚੰਦਰਬਾਬੂ ਨਾਇਡੂ ਦੇ ਕੇਂਦਰ ਸਰਕਾਰ ਤੋਂ ਵੱਖ ਹੋਣ ਦੇ ਫੈਸਲੇ ਤੋਂ ਬਾਅਦ ਅੱਜ ਟੀ.ਡੀ.ਪੀ. ਦੇ ਮੰਤਰੀ ਕੇਂਦਰ ਸਰਕਾਰ ਤੋਂ ਅਸਤੀਫਾ ਦੇਣਗੇ। ਇਸ ਨਾਲ ਹੀ ਭਾਜਪਾ ਨੇ ਵੀ ਆਂਧਰਾ ਪ੍ਰਦੇਸ਼ 'ਚ ਟੀ.ਡੀ.ਪੀ. ਸਰਕਾਰ ਤੋਂ ਵੱਖ ਹੋਣ ਦੇ ਫੈਸਲੇ ਲੈਣ ਨਾਲ ਭਾਜਪਾ ਕੋਟੇ ਦੇ ਦੋ ਮੰਤਰੀ ਡਾ. ਕੇ. ਸ਼੍ਰੀਨਿਵਾਸ ਅਤੇ ਪੀ.ਐੱਮ.ਰਾਵ ਨੇ ਅਮਰਾਵਤੀ 'ਚ ਮੁੱਖ ਮੰਤਰੀ ਦਫ਼ਤਰ ਪਹੁੰਚ ਕੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਭਾਜਪਾ ਨੇ ਮਾਮਲੇ ਨੂੰ ਸੁਲਝਾਉਣ ਦੀ ਆਖਰੀ ਕੋਸ਼ਿਸ਼ ਦੇ ਤੌਰ 'ਤੇ ਪਾਰਟੀ ਨੇਤਾ ਰਾਵ ਮਾਧਵ ਨੂੰ ਲਗਾਇਆ ਹੈ।
ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ 'ਚ ਭਾਜਪਾ ਦੇ ਐਮ.ਐੈੱਲ.ਸੀ.ਪੀ.ਵੀ.ਐਨ. ਮਾਧਵ ਨੇ ਦੱਸਿਆ, ''ਅਸੀਂ ਫੈਸਲਾ ਕੀਤਾ ਹੈ ਕਿ ਸਾਡੇ ਮੰਤਰੀ ਟੀ.ਜੀ.ਪੀ. ਕੈਬਨਿਟ ਤੋਂ ਅਸਤੀਫਾ ਦੇਣਗੇ। ਅਸੀਂ ਜਨਤਾ ਕੋਲ ਜਾਵਾਂਗੇ ਅਤੇ ਉਨ੍ਹਾਂ ਨੂੰ ਦੱਸਾਂਗੇ ਕਿ ਕੇਂਦਰ ਨੇ ਰਾਜ ਲਈ ਸਭ ਕੁਝ ਕੀਤਾ ਹੈ। ਆਜ਼ਾਦੀ ਤੋਂ ਬਾਅਦ ਅਤੇ ਹੁਣ ਤੱਕ, ਕਿਸੇ ਵੀ ਰਾਜ ਨੂੰ ਕੇਂਦਰ ਨੂੰ ਇਨ੍ਹਾਂ ਸਮਰਥਨ ਨਹੀਂ ਮਿਲਿਆ ਹੋਵੇਗਾ, ਜਿੰਨਾ ਸਾਡੀ ਸਰਕਾਰ ਨੇ ਆਂਧਰਾ ਪ੍ਰਦੇਸ਼ ਨੂੰ ਦਿੱਤਾ ਹੈ।''
ਕੇਂਦਰ 'ਚ ਟੀ.ਡੀ.ਪੀ. ਕੋਟੇ ਤੋਂ ਮੰਤਰੀ ਵਾਈ ਐੈੱਸ. ਚੌਧਰੀ ਨੇ ਦਿੱਲੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਇਹ ਇਕ ਚੰਗਾ ਕਦਮ ਨਹੀਂ ਹੈ ਪਰ ਬਦਕਿਸਮਤੀ ਨਾਲ ਕੁਝ ਕਾਰਨਾਂ ਦੀ ਵਜ੍ਹਾਂ ਨਾਲ ਅਸੀਂ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਰਹੇ ਹਾਂ। ਅਸੀਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨ ਵਾਲੇ ਹਾਂ।''
ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਪੀ.ਡੀ.ਪੀ. ਮੁਖੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਦੋ ਕੇਂਦਰੀ ਮੰਤਰੀ ਸਰਕਾਰ ਨੂੰ ਅਸਤੀਫਾ ਦੇਣਗੇ। ਚੰਦਰਬਾਬੂ ਨਾਇਡੂ ਨੇ ਕਿਹਾ, ''ਇਹ ਸਾਡਾ ਅਧਿਕਾਰ ਹੈ। ਕੇਂਦਰ ਸਰਕਾਰ ਸਾਡੇ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕਰ ਰਹੀ ਹੈ। ਅਸੀਂ ਇਸ ਮੁੱਦੇ ਨੂੰ ਬਜਟ ਦੇ ਦਿਨ ਤੋਂ ਚੁੱਕ ਰਹੇ ਹਨ ਪਰ ਸਰਕਾਰ ਵੱਲੋਂ ਇਸ ਸੰਬੰਧ 'ਚ ਕੋਈ ਜਵਾਬ ਨਹੀਂ ਆਇਆ।' ਨਾਇਡੂ ਨੇ ਕਿਹਾ ਹੈ ਕਿ ਪਿਛਲੇ 4 ਸਾਲਾ ਤੋਂ ਹੌਸਲਾ ਦਿਖਾ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਨਾਲਂ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ।
ਹੁਣ ਕੇਰਲ 'ਚ ਮਹਾਤਮਾ ਗਾਂਧੀ ਦੀ ਮੂਰਤੀ ਤੋੜੀ ਗਈ
NEXT STORY