ਜਲੰਧਰ (ਵੈੱਬ ਡੈਸਕ)- ਭਾਜਪਾ ਵੱਲੋਂ ਕੇਂਦਰ ਦੀਆਂ ਯੋਜਨਾਵਾਂ ਪੰਜਾਬ ਦੇ ਲੋਕਾਂ ਤਕ ਪਹੁੰਚਾਉਣ ਲਈ ਕੈਂਪ ਲਗਾਏ ਜਾ ਰਹੇ ਸਨ। ਇਨ੍ਹਾਂ ਕੈਂਪਾਂ ਨੂੰ ਲੈ ਕੇ ਜ਼ਿਲ੍ਹਾ ਪੁਲਸ ਵੱਲੋਂ ਬੀਤੇ ਦਿਨ ਭਾਜਪਾ ਦੇ ਆਗੂਆਂ ਨੂੰ ਨਜ਼ਰ ਬੰਦ ਕਰ ਲਿਆ ਗਿਆ ਸੀ ਅਤੇ ਕਈਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਅਤੇ ਕੋਈ ਕੈਂਪ ਨਹੀਂ ਲਗਾਉਣ ਦਿੱਤਾ ਗਿਆ। ਭਾਜਪਾ ਆਗੂਆਂ ਨੂੰ ਨਜ਼ਰਬੰਦ ਕਰਨ ਨੂੰ ਲੈ ਕੇ ਅੱਜ ਪੂਰੇ ਪੰਜਾਬ ਭਰ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਜਲੰਧਰ ਨਗਰ-ਨਿਗਮ ਦੇ ਬਾਹਰ ਵੀ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਰਾਠੌਰ ਦੀ ਅਗਵਾਈ ਵਿਚ ਭਾਜਪਾ ਆਗੂਆਂ ਵੱਲੋਂ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਦੀ ਮੌਤ 'ਤੇ ਕਾਮੇਡੀ ਕਲਾਕਾਰ ਪਤੀਲਾ ਨੇ ਜਤਾਇਆ ਦੁੱਖ਼, ਭਾਵੁਕ ਹੁੰਦਿਆਂ ਦੱਸੀਆਂ ਅਹਿਮ ਗੱਲਾਂ

ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਅਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਆਰਥੀ ਫੂਕ ਅੰਦੋਲਨ ਕੀਤਾ। ਅਸੀਂ ਵਿਧਾਨ ਸਭਾ ਅਨੁਸਾਰ ਅੰਦੋਲਨ ਦੀ ਯੋਜਨਾ ਬਣਾਈ ਸੀ ਅਤੇ ਕੇਂਦਰੀ ਹਲਕੇ ਵਿੱਚ ਮੈਂ ਇਸ ਦੀ ਅਗਵਾਈ ਕਰ ਰਿਹਾ ਸੀ। ਇਨ੍ਹਾਂ ਕੇਂਦਰਾਂ ਨੂੰ ਘੱਟੋ-ਘੱਟ 30 ਪਿੰਡਾਂ ਤੋਂ ਜ਼ਬਰਦਸਤੀ ਹਟਾ ਦਿੱਤਾ ਗਿਆ ਹੈ ਅਤੇ ਭਾਜਪਾ ਨੇਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Uppal Farm ਵਾਲੀ ਕੁੜੀ ਦੀ Private Video Leak ਮਾਮਲੇ 'ਚ ਨਵਾਂ ਮੋੜ! ਹੋ ਗਿਆ ਵੱਡਾ ਐਕਸ਼ਨ

ਇਹ ਕੇਂਦਰ ਸਰਕਾਰ ਦੀਆਂ ਯੋਜਨਾਵਾਂ 'ਚ ਗ਼ਰੀਬ ਲੋਕਾਂ ਦੀ ਮਦਦ ਕਰਨ ਵਾਲੇ ਸੀ. ਐੱਸ. ਸੀ. ਕੇਂਦਰਾਂ ਵਿਰੁੱਧ ਉਨ੍ਹਾਂ ਦੀ ਕਾਰਵਾਈ ਦੇ ਵਿਰੁੱਧ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਏ ਗਏ ਕੈਂਪ ਸੂਬਾ ਸਰਕਾਰ ਨੂੰ ਰਾਸ ਨਹੀਂ ਆ ਰਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਾਂ ਫਿਰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ ਕਾਰਨ ਸਿਹਤ ਸਬੰਧੀ ਖ਼ਤਰੇ ਨੂੰ ਵੇਖਦਿਆਂ ਨਵੀਂ ਐਡਵਾਈਜ਼ਰੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਸਵਿੰਦਰ ਭੱਲਾ ਦੀ ਮੌਤ 'ਤੇ ਕਾਮੇਡੀ ਕਲਾਕਾਰ ਪਤੀਲਾ ਨੇ ਜਤਾਇਆ ਦੁੱਖ਼, ਭਾਵੁਕ ਹੁੰਦਿਆਂ ਦੱਸੀਆਂ ਅਹਿਮ ਗੱਲਾਂ
NEXT STORY