ਹੈਦਰਾਬਾਦ (ਭਾਸ਼ਾ) - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਮੋਹਨ ਰੈੱਡੀ ਦੀ ਭੈਣ ਵਾਈ. ਐੱਸ. ਸ਼ਰਮਿਲਾ ਨੇ ਮੰਗਲਵਾਰ ਆਪਣੇ ਸਵਰਗੀ ਪਿਤਾ ਦੇ ਸਹਿਯੋਗੀਆਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਸ਼ਰਮਿਲਾ ਦੇ ਪਿਤਾ ਅਤੇ ਸਵਰਗੀ ਵਾਈ. ਐੱਸ. ਰਾਜਸ਼ੇਖਰ ਰੈੱਡੀ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ (2004 ਤੋਂ 2009 ਤੱਕ) ਰਹੇ ਸਨ।
ਵਾਈ. ਐੱਸ. ਆਰ. ਦੇ ਨਾਂ ਤੋਂ ਲੋਕ ਪ੍ਰਸਿੱਧ ਰੈੱਡੀ ਦੀ ਸਤੰਬਰ 2009 ਵਿਚ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅਫਵਾਹ ਹੈ ਕਿ ਸ਼ਰਮਿਲਾ ਗੁਆਂਢੀ ਸੂਬੇ ਤੇਲੰਗਾਨਾ ਵਿਚ ਆਪਣੀ ਪਾਰਟੀ ਬਣਾਉਣਾ ਚਾਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਪਿਤਾ ਦੇ ਕਰੀਬੀ ਰਹੇ ਕੁਝ ਵੱਡੇ ਨੇਤਾਵਾਂ ਦੇ ਸੰਪਰਕ ਵਿਚ ਹੈ। ਉਹ ਤੇਲੰਗਾਨਾ ਵਿਚ ਵੀ 'ਰਾਜੰਨਾ ਰਾਜਯਮ' (ਰਾਜਸ਼ੇਖਰ ਰੈੱਡੀ ਦਾ ਸ਼ਾਸਨ) ਵਾਪਸ ਲਿਆਉਣਾ ਚਾਹੁੰਦੀ ਹੈ। ਬੈਠਕ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਮੈਂ ਪਹਿਲਾਂ ਜ਼ਮੀਨੀ ਹਕੀਕਤ ਤੋਂ ਵਾਕਿਫ ਹੋਣਾ ਚਾਹੁੰਦੀ ਹਾਂ ਅਤੇ ਉਨ੍ਹਾਂ ਤੋਂ ਜਾਣਕਾਰੀਆਂ ਹਾਸਲ ਕਰਨਾ ਚਾਹੁੰਦੀ ਹਾਂ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੇ 8 ਸਾਲ ਪੂਰੇ ਹੋਣ 'ਤੇ ਕਸ਼ਮੀਰ ਬੰਦ
NEXT STORY