ਅਮਰਾਵਤੀ (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਸੋਮਵਾਰ ਨੂੰ ਸਿੱਖ ਧਰਮ ਦੇ ਮੈਂਬਰਾਂ ਨਾਲ ਬੈਠਕ ਤੋਂ ਬਾਅਦ ਅਧਿਕਾਰੀਆਂ ਨੇ ਗੁਰਦੁਆਰਿਆਂ ਨੂੰ ਜਾਇਦਾਦ ਟੈਕਸ ਤੋਂ ਛੋਟ ਦੇਣ ਦਾ ਨਿਰਦੇਸ਼ ਦਿੱਤਾ। ਇਕ ਸਿੱਖ ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਉਨ੍ਹਾਂ ਤੋਂ ਸਰਕਾਰੀ ਯੋਜਨਾਵਾਂ ਦੇ ਪ੍ਰਭਾਵੀ ਅਮਲ ਲਈ ਭਾਈਚਾਰੇ ਲਈ ਇਕ ਨਿਗਮ ਸਥਾਪਤ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ : ਪੁਲ ਤੋਂ ਹੇਠਾਂ ਡਿੱਗੀ ਬੱਸ, 22 ਲੋਕਾਂ ਦੀ ਮੌਤ
ਸਰਕਾਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਅਪੀਲ 'ਤੇ ਵਿਚਾਰ ਕਰਦੇ ਹੋਏ ਰੈੱਡੀ ਨੇ ਸਿੱਖਾਂ ਲਈ ਇਕ ਕਮੇਟੀ ਗਠਿਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ, ਜਿਸ 'ਚ ਗ੍ਰੰਥੀਆਂ (ਸਿੱਖ ਪੁਜਾਰੀਆਂ) ਨੂੰ ਹਿੰਦੂ ਪੁਜਾਰੀਆਂ, ਪਾਦਰੀਆਂ ਅਤੇ ਮੌਲਵੀਆਂ ਦੇ ਸਮਾਨ ਲਾਭ ਦੇਣ ਦੀ ਪੇਸ਼ਕਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਛੁੱਟੀ ਦਾ ਐਲਾਨ ਕਰਨ ਦੇ ਨਾਲ-ਨਾਲ ਘੱਟ ਗਿਣਤੀ ਸਿੱਖਿਆ ਸੰਸਥ ਦੀ ਸਥਾਪਨਾ ਲਈ ਜ਼ਰੂਰੀ ਸਮਰਥਨ ਦੇਣ 'ਤੇ ਸਹਿਮਤੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ,''ਕੈਬਨਿਟ ਦੀ ਅਗਲੀ ਬੈਠਕ 'ਚ ਇਸ ਸੰਬੰਧ 'ਚ ਪ੍ਰਸਤਾਵ ਲਿਆਂਦਾ ਜਾਵੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ਪ੍ਰਦੇਸ਼: ਲਾਹੌਲ-ਸਪੀਤੀ 'ਚ ਬਰਫ਼ਬਾਰੀ, ਅਟਲ ਸੁਰੰਗ 'ਚ ਫਸੇ 500 ਸੈਲਾਨੀਆਂ ਨੂੰ ਕੱਢਿਆ ਗਿਆ
NEXT STORY