ਅਮਰਾਵਤੀ — ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਕਿਹਾ ਕਿ ਸੂਬਾ ਸਰਕਾਰ ਦੋ ਮਹੀਨਿਆਂ ਬਾਅਦ ਬਜਟ ਪੇਸ਼ ਕਰੇਗੀ ਕਿਉਂਕਿ ਉਹ 'ਵਿੱਤੀ ਰੁਕਾਵਟਾਂ' ਕਾਰਨ ਫਿਲਹਾਲ ਬਜਟ ਪੇਸ਼ ਕਰਨ ਦੀ ਸਥਿਤੀ 'ਚ ਨਹੀਂ ਹੈ।
ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਅੱਜ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਦੂਜੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਬਜਟ 'ਤੇ ਲਏ ਗਏ ਫੈਸਲੇ ਦੀ ਜਾਣਕਾਰੀ ਦਿੱਤੀ। ਨਾਇਡੂ ਨੇ ਕਿਹਾ, ''ਵਿੱਤੀ ਰੁਕਾਵਟਾਂ ਕਾਰਨ ਅਸੀਂ ਫਿਲਹਾਲ ਬਜਟ ਪੇਸ਼ ਨਹੀਂ ਕਰ ਪਾ ਰਹੇ ਹਾਂ। ਅਸੀਂ ਦੋ ਮਹੀਨਿਆਂ ਬਾਅਦ ਇਸ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।
ਮਮਤਾ ਬੈਨਰਜੀ ਦਾ ਕੇਂਦਰ ਸਰਕਾਰ 'ਤੇ ਦੋਸ਼, ਕਿਹਾ-ਬਜਟ ਦ੍ਰਿਸ਼ਟੀਹੀਣ ਅਤੇ ਗਰੀਬ ਵਿਰੋਧੀ
NEXT STORY