ਹਰਿਆਣਾ (ਭਾਸ਼ਾ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੁਮਾਰੀ ਸੈਲਜਾ ਨੂੰ ਰਾਜ ਕਾਂਗਰਸ ਇਕਾਈ ਦੀ ਪ੍ਰਧਾਨ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ 'ਲੜਕੀ ਹਾਂ, ਲੜ ਸਕਦੀ ਹਾਂ' ਦੇ ਨਾਅਰੇ ਦਾ ਇਸਤੇਮਾਲ ਕਰਦੇ ਹੋਏ ਵਿਰੋਧੀ ਦਲ 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਦੇ ਕਥਨੀ ਅਤੇ ਕਰਨੀ 'ਚ ਬਹੁਤ ਵੱਡਾ ਅੰਤਰ ਹੋਣ ਦਾ ਦਾਅਵਾ ਕਰਦੇ ਹੋਏ ਵਿਜ ਨੇ ਇਕ ਟਵੀਟ 'ਚ ਕਿਹਾ,''ਲੜਕੀ ਹਾਂ, ਲੜ ਸਕਦੀ ਹਾਂ ਦਾ ਉੱਤਰ ਪ੍ਰਦੇਸ਼ 'ਚ ਨਾਅਰਾ ਦੇਣ ਵਾਲੀ ਕਾਂਗਰਸ ਹਰਿਆਣਾ 'ਚ ਕੁਮਾਰੀ ਸੈਲਜਾ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਬੇਰੁਖੀ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਇਹ ਹੈ ਕਾਂਗਰਸ ਦਾ ਅਸਲੀ ਚਿਹਰਾ, ਜੋ ਕਾਂਗਰਸ 'ਚ ਔਰਤਾਂ ਦੇ ਸਨਮਾਨ ਨੂੰ ਦਰਸਾਉਂਦਾ ਹੈ। ਕਾਂਗਰਸ ਦੀ ਕਥਨੀ ਅਤੇ ਕਰਨੀ 'ਚ ਬਹੁਤ ਅੰਤਰ ਹੈ।''
ਦੱਸਣਯੋਗ ਹੈ ਕਿ ਕਾਂਗਰਸ ਨੇ ਬੁੱਧਵਾਰ ਨੂੰ ਰਾਜ ਇਕਾਈ 'ਚ ਸੁਧਾਰ ਕਰਦੇ ਹੋਏ ਸਾਬਕਾ ਵਿਧਾਇਕ ਅਤੇ ਭੂਪਿੰਦਰ ਸਿੰਘ ਹੁੱਡਾ ਦੇ ਵਫ਼ਾਦਾਰ ਉਦੇ ਭਾਨ ਨੂੰ ਸੈਲਜਾ ਦੀ ਜਗ੍ਹਾ ਆਪਣਾ ਪ੍ਰਮੁੱਖ ਨਿਯੁਕਤ ਕੀਤਾ। ਪਾਰਟੀ ਨੇ ਆਪਣੀ ਹਰਿਆਣਾ ਇਕਾਈ 'ਚ ਚਾਰ ਕਾਰਜਕਾਰੀ ਪ੍ਰਧਾਨਾਂ- ਸ਼ਰੂਤੀ ਚੌਧਰੀ, ਰਾਮ ਕਿਸ਼ਨ ਗੁੱਜਰ, ਜਿਤੇਂਦਰ ਕੁਮਾਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਨੂੰ ਵੀ ਨਿਯੁਕਤ ਕੀਤਾ। ਸਾਬਕਾ ਕੇਂਦਰੀ ਮੰਤਰੀ ਸੈਲਜਾ ਨੂੰ 2019 'ਚ ਰਾਜ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹਰਿਆਣਾ ਕਾਂਗਰਸ ਪ੍ਰਧਾਨ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਆਪਣੇ ਵਿਆਹ 'ਚ ਸਮੇਂ ਨਾਲ ਪਹੁੰਚ ਸਕੇ ਜਵਾਨ, BSF ਨੇ ਇਸ ਤਰ੍ਹਾਂ ਪਹੁੰਚਾਇਆ ਘਰ
NEXT STORY