ਛਪਰਾ— ਬਿਹਾਰ 'ਚ ਇਕ ਵਾਰ ਫਿਰ ਮੌਬ ਲਿਚਿੰਗ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਸਾਰਨ ਜ਼ਿਲੇ ਦੇ ਬਨਿਆਪੁਰ ਥਾਣਾ ਖੇਤਰ 'ਚ ਵੀਰਵਾਰ ਦੇਰ ਰਾਤ ਮਵੇਸ਼ੀ ਚੋਰੀ ਕਰਨ ਦੇ ਦੋਸ਼ 'ਚ ਪਿੰਡ ਵਾਸੀਆਂ ਨੇ ਤਿੰਨ ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਹਾਲਾਂਕਿ ਹਾਲੇ ਤੱਕ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਠੌਰੀ ਪਿੰਡ 'ਚ ਤਿੰਨ ਤੋਂ ਚਾਰ ਲੋਕ ਮਵੇਸ਼ੀ ਚੋਰੀ ਕਰਨ ਦੀ ਨੀਅਤ ਨਾਲ ਰਾਤ ਨੂੰ ਪਿਕਅੱਪ ਵੈਨ ਲੈ ਕੇ ਪਹੁੰਚੇ ਸਨ। ਇਸੇ ਕ੍ਰਮ 'ਚ ਇਹ ਇਕ ਘਰੋਂ ਮਵੇਸ਼ੀ ਖੋਲ੍ਹ ਕੇ ਵਾਹਨ 'ਚ ਚੜ੍ਹਾ ਰਹੇ ਸਨ, ਉਦੋਂ ਘਰ ਦੇ ਲੋਕ ਜਾਗ ਗਏ ਅਤੇ ਰੌਲਾ ਪਾਉਣ ਲੱਗੇ। ਇਸ ਤੋਂ ਬਾਅਦ ਰੌਲਾ ਸੁਣ ਕੇ ਪੁੱਜੇ ਪਿੰਡ ਦੇ ਹੋਰ ਪਿੰਡ ਵਾਸੀਆਂ ਨੇ ਤਿੰਨ ਸ਼ੱਕੀ ਚੋਰਾਂ ਨੂੰ ਫੜ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ।
ਮ੍ਰਿਤਕਾਂ ਦੀ ਪਛਾਣ ਕੋਲ ਦੇ ਹੀ ਮੁਸਤਫਾਪੁਰ ਪਿੰਡ ਦੇ ਰਹਿਣ ਵਾਲੇ ਨੌਸ਼ਾਦ ਕੁਰੈਸ਼ੀ, ਰਾਜੂ ਨਟ ਅਤੇ ਵਿਦੇਸ਼ ਨਟ ਦੇ ਰੂਪ 'ਚ ਹੋਈ ਹੈ। ਸਾਰਨ ਦੇ ਪੁਲਸ ਸੁਪਰਡੈਂਟ ਹਰਿਕਿਸ਼ੋਰ ਰਾਏ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ। ਲਾਸ਼ਾਂ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ 'ਚ 9 ਮਹੀਨਿਆਂ ਅੰਦਰ ਫੈਸਲਾ ਸੁਣਾਉਣ ਦਾ ਨਿਰਦੇਸ਼
NEXT STORY