ਲਖਨਊ - ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲਾ ਦੇ ਦੁਬੱਗਾ ਥਾਣਾ ਖੇਤਰ ਦੇ ਬੇਗਰੀਆ ਪਿੰਡ ’ਚ ਬੁੱਧਵਾਰ ਸ਼ਾਮ ‘ਹੈਪੀ ਹੋਲੀ’ ਕਹਿਣ ਦੌਰਾਨ ਵਿਵਾਦ ਹੋ ਗਿਆ। ਇਸੇ ਦੌਰਾਨ ਸੂਰਜ ਗੌਤਮ (22) ਦੀ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਮਾਮਲੇ ’ਚ ਮੁਲਜ਼ਮ ਮੋਹਿਤ ਤਿਵਾੜੀ, ਉਸ ਦੀ ਭੈਣ ਸ਼ਿਵਾਨੀ ਅਤੇ ਮਾਂ ਰੰਜਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੇ ਅਨੁਸਾਰ ਘਟਨਾ ਓਦੋਂ ਵਾਪਰੀ ਜਦੋਂ ਸੂਰਜ ਅਤੇ ਮੁਲਜ਼ਮ ਪਰਿਵਾਰ ਵਿਚਾਲੇ ਬਹਿਸ ਹੋ ਗਈ। ਵਿਵਾਦ ਵਧਣ ਉੱਤੇ ਮੁਲਜ਼ਮ ਨੇ ਹਮਲਾ ਕਰ ਦਿੱਤਾ, ਜਿਸ ਨਾਲ ਸੂਰਜ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹੱਤਿਆ ਦੀ ਖ਼ਬਰ ਫੈਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਥਾਣੇ ਪਹੁੰਚ ਕੇ ਹੰਗਾਮਾ ਕੀਤਾ। ਪੁਲਸ ਨੇ ਪੂਰੇ ਖੇਤਰ ’ਚ ਸੁਰੱਖਿਆ ਫੋਰਸ ਵਧਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਬੱਗਾ ਦੇ ਇੰਸਪੈਕਟਰ ਸ਼੍ਰੀਕਾਂਤ ਰਾਏ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਤਿਵਾੜੀ ਬਨਾਰਸ ’ਚ ਜੀ. ਐੱਸ. ਟੀ. ਵਿਭਾਗ ’ਚ ਕਲਰਕ ਦੇ ਅਹੁਦੇ ਉੱਤੇ ਤਾਇਨਾਤ ਹੈ ਅਤੇ ਪੁਲਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਬੱਚਿਆਂ ਦੇ ਮਾਮੂਲੀ ਵਿਵਾਦ ਨੇ ਲਿਆ ਖੂਨੀ ਰੂਪ: ਦੋ ਸਗੇ ਭਰਾਵਾਂ ਨੂੰ ਮਾਰੀ ਗੋਲੀ
NEXT STORY