ਨੈਸ਼ਨਲ ਡੈਸਕ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ 27 ਸਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੋਹਿਤ ਦਲਾਲ ਉਰਫ਼ ਚੇਤਨ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 19 ਅਗਸਤ ਦੀ ਸਵੇਰ ਨੂੰ ਘਰ 'ਚ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਮੌਤ ਦਾ ਮੁੱਖ ਕਾਰਨ ਦਿਲ ਦਾ ਦੌਰਾ ਦੱਸਿਆ ਹੈ। ਮੋਹਿਤ ਦੇ ਅਚਾਨਕ ਚਲੇ ਜਾਣ ਦੀ ਖ਼ਬਰ ਨਾਲ ਪਰਿਵਾਰ, ਪਿੰਡ ਅਤੇ ਪੂਰੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਿਛਲੇ ਦਿਨੀਂ ਮੋਹਿਤ ਨੂੰ ਇੱਕ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਸ ਦਾ ਆਪਰੇਸ਼ਨ ਹੋਇਆ ਸੀ। ਉਹ ਇਸ ਸੱਟ ਤੋਂ ਤੇਜ਼ੀ ਨਾਲ ਉਭਰ ਰਿਹਾ ਸੀ ਅਤੇ ਦੁਬਾਰਾ ਮੈਦਾਨ ਵਿੱਚ ਵਾਪਸੀ ਲਈ ਉਸ ਨੇ ਅਭਿਆਸ (ਪ੍ਰੈਕਟਿਸ) ਵੀ ਸ਼ੁਰੂ ਕਰ ਦਿੱਤਾ ਸੀ। ਪਰਿਵਾਰ ਅਤੇ ਉਸ ਦੇ ਸਾਥੀ ਖਿਡਾਰੀਆਂ ਨੂੰ ਉਮੀਦ ਸੀ ਕਿ ਉਹ ਜਲਦ ਹੀ ਦੁਬਾਰਾ ਕਬੱਡੀ ਮੈਦਾਨ ਵਿੱਚ ਆਪਣਾ ਦਮ ਦਿਖਾਏਗਾ, ਪਰ ਇਸੇ ਦੌਰਾਨ ਇਹ ਮੰਦਭਾਗੀ ਘਟਨਾ ਵਾਪਰ ਗਈ।
ਨੰਦਗੜ੍ਹ ਪਿੰਡ ਦੇ ਰਹਿਣ ਵਾਲੇ ਮੋਹਿਤ ਨੇ ਲਗਭਗ 10 ਸਾਲ ਦੀ ਉਮਰ ਵਿੱਚ ਕਬੱਡੀ ਖੇਡਣਾ ਸ਼ੁਰੂ ਕੀਤਾ ਸੀ। ਪਿੰਡ ਦੇ ਸਾਬਕਾ ਪਹਿਲਵਾਨ ਪ੍ਰਕਾਸ਼ ਦੇ ਮਾਰਗਦਰਸ਼ਨ ਹੇਠ ਉਸ ਨੇ ਸਟੇਡੀਅਮ ਵਿੱਚ ਅਭਿਆਸ ਸ਼ੁਰੂ ਕੀਤਾ। ਮੋਹਿਤ ਦੀ ਪਛਾਣ ਕਬੱਡੀ ਵਿੱਚ ਇੱਕ ਬਿਹਤਰੀਨ ਰੇਡਰ ਵਜੋਂ ਹੁੰਦੀ ਸੀ ਤੇ ਉਸ ਦੀ ਸ਼ਾਨਦਾਰ ਰੇਡਿੰਗ ਦੇ ਸਾਥੀ ਖਿਡਾਰੀ ਵੀ ਕਾਇਲ ਸਨ। ਉਹ ਕਈ ਟੂਰਨਾਮੈਂਟਾਂ ਵਿੱਚ 'ਬੈਸਟ ਰੇਡਰ' ਚੁਣਿਆ ਗਿਆ ਸੀ।
ਮੋਹਿਤ ਨੇ ਆਪਣੀ ਸ਼ਾਨਦਾਰ ਖੇਡ ਦੇ ਦਮ 'ਤੇ ਹਰਿਆਣਾ ਅਤੇ ਪੰਜਾਬ ਵਿੱਚ ਕਈ ਵੱਡੇ ਇਨਾਮ ਅਤੇ ਟਰਾਫ਼ੀਆਂ ਜਿੱਤੀਆਂ। ਉਸ ਦੀ ਖੇਡ ਪ੍ਰਤਿਭਾ ਸਿਰਫ਼ ਦੇਸ਼ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਉਸ ਨੇ ਦੁਬਈ, ਕੈਨੇਡਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਵੀ ਜਾ ਕੇ ਕਬੱਡੀ ਖੇਡੀ ਅਤੇ ਕਈ ਟਰਾਫ਼ੀਆਂ ਆਪਣੇ ਨਾਮ ਕੀਤੀਆਂ। ਉਹ ਕਬੱਡੀ ਦੇ ਪ੍ਰਸਿੱਧ ਖਿਡਾਰੀ ਸ਼ੀਲੂ ਬੱਲਹਾਰਾ ਸਮੇਤ ਕਈ ਵੱਡੇ ਖਿਡਾਰੀਆਂ ਨਾਲ ਵੀ ਮੈਚ ਖੇਡ ਚੁੱਕਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੈਰ-ਕਾਨੂੰਨੀ ਪਾਨ ਮਸਾਲਾ ਤੇ ਤੰਬਾਕੂ ਫੈਕਟਰੀ ਦਾ ਪਰਦਾਫਾਸ਼, 185 ਕਰੋੜ ਦੀ ਫੜੀ ਟੈਕਸ ਚੋਰੀ
NEXT STORY