ਨੈਸ਼ਨਲ ਡੈਸਕ : ਦਿੱਲੀ ਵਿੱਚ ਹੋਏ ਕਾਰ ਧਮਾਕੇ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਹੁਣ ਜੰਮੂ-ਕਸ਼ਮੀਰ ਵਿੱਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਿਲਸਿਲੇ ਵਿੱਚ ਜੰਮੂ-ਕਸ਼ਮੀਰ ਪੁਲਸ ਨੇ ਇਕ ਹੋਰ ਡਾਕਟਰ ਨੂੰ ਹਿਰਾਸਤ 'ਚ ਲਿਆ ਹੈ। ਜੰਮੂ-ਕਸ਼ਮੀਰ ਪੁਲਸ ਨੇ ਪੁਲਵਾਮਾ ਤੋਂ ਇੱਕ ਹੋਰ ਡਾਕਟਰ ਨੂੰ ਇੱਕ ਅੱਤਵਾਦੀ ਮਾਡਿਊਲ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਹੈ। ਡਾਕਟਰ ਦੀ ਪਛਾਣ ਸੱਜਾਦ ਅਹਿਮਦ ਮਾਲਾ ਵਜੋਂ ਹੋਈ ਹੈ। ਡਾਕਟਰ ਸੱਜਾਦ ਅਹਿਮਦ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਵਿੱਚ ਇਹ ਛੇਵੀਂ ਅਜਿਹੀ ਕਾਰਵਾਈ ਹੈ। ਇਸ ਤੋਂ ਪਹਿਲਾਂ, ਪੁਲਸ ਨੇ ਉੱਤਰ ਪ੍ਰਦੇਸ਼ ਤੋਂ ਪੰਜਵੇਂ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਸੀ। ਸੂਤਰਾਂ ਅਨੁਸਾਰ ਹਿਰਾਸਤ 'ਚ ਲਿਆ ਡਾਕਟਰ ਸਜਾਦ ਅਹਿਮਦ ਉਮਰ ਦਾ ਦੋਸਤ ਹੈ। ਜਾਣਕਾਰੀ ਅਨੁਸਾਰ ਸਜਾਦ ਅਹਿਮਦ ਨੂੰ ਪੁਲਵਾਮਾ ਤੋਂ ਕਾਬੂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਟ੍ਰੈਫਿਕ ਸਿਗਨਲ 'ਤੇ ਇੱਕ ਹੌਲੀ ਚੱਲਦੀ ਕਾਰ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਰਾਤ ਤੱਕ ਧਮਾਕੇ ਵਿੱਚ ਤਿੰਨ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ।
ਚੱਲੇਗੀ ਸੀਤ ਲਹਿਰ! ਰਾਜਸਥਾਨ 'ਚ ਇਸ ਦਿਨ ਤੋਂ ਪਵੇਗੀ ਕੜਾਕੇ ਦੀ ਠੰਢ, IMD ਦੀ ਚਿਤਾਵਨੀ
NEXT STORY