ਲਖਨਊ : ਉੱਤਰ ਪ੍ਰਦੇਸ਼ 'ਚ ਔਰਤਾਂ ਖ਼ਿਲਾਫ਼ ਦੋਸ਼ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹਾਥਰਸ 'ਚ 19 ਸਾਲਾ ਦਲਿਤ ਕੁੜੀ ਦੀ ਹੱਤਿਆ ਦੀ ਘਟਨਾ ਤੋਂ ਬਾਅਦ ਹਾਥਰਸ 'ਚ ਹੀ ਇੱਕ 6 ਸਾਲਾ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ। ਇਲਾਜ ਦੌਰਾਨ ਬੱਚੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਹੁਣ ਅਜਿਹਾ ਹੀ ਇੱਕ ਮਾਮਲਾ ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ, ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਕਾਰ 'ਚ ਸਾਮੂਹਕ ਕੁਕਰਮ ਤੋਂ ਬਾਅਦ ਕੁੜੀ ਨੂੰ ਸੜਕ 'ਤੇ ਸੁੱਟ ਦਿੱਤਾ ਗਿਆ। ਉਂਨਾਵ ਪੁਲਸ ਨੂੰ ਕੁੜੀ ਸੜਕ ਕਿਨਾਰੇ ਪਈ ਮਿਲੀ। ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁੜੀ ਨਾਲ ਹੈਵਾਨੀਅਤ ਵੀ ਕੀਤੀ ਗਈ ਹੈ।
ਪੱਛਮੀ ਬੰਗਾਲ 'ਚ ਸਿੱਖ ਸੁਰੱਖਿਆ ਮੁਲਾਜ਼ਮ ਦੀ ਪੱਗ ਨਾਲ ਬੇਅਦਬੀ, ਹਰਭਜਨ ਨੇ ਜਤਾਇਆ ਇਤਰਾਜ਼
NEXT STORY