ਪਲਵਲ (ਫਰੀਦਬਾਦ) (ਬਲਰਾਮ) -ਪਾਕਿਸਤਾਨ ਨੂੰ ਖੁਫਿਆ ਸੂਚਨਾਵਾਂ ਦੇਣ ਦੇ ਦੋਸ਼ ’ਚ ਪਲਵਲ ਪੁਲਸ ਨੇ ਇਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌ ਜਵਾਨ ਦੀ ਪਛਾਣ ਵਸੀਮ ਵਜੋਂ ਹੋਈ ਹੈ ਜੋ ਹਥੀਨ ਦੇ ਕੋਟ ਪਿੰਡ ਦਾ ਰਹਿਣ ਵਾਲਾ ਹੈ। ਇਹ ਗ੍ਰਿਫਤਾਰੀ 26 ਸਤੰਬਰ ਨੂੰ ਜਾਸੂਸੀ ਦੇ ਹੀ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਆਲੀ ਮੇਵ ਨਿਵਾਸੀ ਤੌਫੀਕ ਕੋਲੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਵਸੀਮ ਦਾ ਪਿਤਾ ਪਿੰਡ ’ਚ ਹਸਪਤਾਲ ਚਲਾਉਂਦਾ ਹੈ ਅਤੇ ਉਨ੍ਹਾਂ ਦੀ ਰਿਸ਼ਤੇਦਾਰੀ ਪਾਕਿਸਤਾਨ ’ਚ ਹੈ। ਵਸੀਮ 2021 ’ਚ ਆਪਣੀ ਰਿਸ਼ਤੇਦਾਰੀ ’ਚ ਪਾਕਿਸਤਾਨ ਜਾਣ ਲਈ ਵੀਜ਼ਾ ਬਣਵਾਉਣ ਦੌਰਾਨ ਪਾਕਿਸਤਾਨ ਦੂਤਘਰ ’ਚ ਤਾਇਨਾਤ ਦਾਨਿਸ਼ ਅਤੇ ਇਕ ਕਰਮਚਾਰੀ ਦੇ ਸੰਪਰਕ ’ਚ ਆਇਆ ਸੀ।
ਪਿਛਲੇ 4 ਸਾਲਾਂ ਤੋਂ ਵਸੀਮ ਵ੍ਹਟਸਐਪ ਰਾਹੀਂ ਉਨ੍ਹਾਂ ਦੇ ਸੰਪਰਕ ’ਚ ਸੀ। ਵਸੀਮ ਨੇ ਦਿੱਲੀ ਜਾ ਕੇ ਉਨ੍ਹਾਂ ਨੂੰ ਇਕ ਸਿਮ ਕਾਰਡ ਵੀ ਮੁਹੱਈਆ ਕਰਵਾਇਆ ਸੀ। ਜਾਂਚ ਟੀਮ ਨੂੰ ਵਸੀਮ ਦੇ ਫੋਨ ਤੋਂ ਕੁਝ ਵ੍ਹਟਸਐਪ ਚੈਟ ਮਿਲੀਆਂ ਹਨ ਅਤੇ ਕੁਝ ਸੰਵੇਦਨਸ਼ੀਲ ਨੰਬਰਾਂ ’ਤੇ ਕੀਤੀਆਂ ਗਈਆਂ ਚੈਟ ਡਿਲੀਟ ਹੋਈਆਂ ਮਿਲੀਆਂ ਹਨ। ਇਹ ਨੰਬਰ ਕਿਸਦੇ ਹਨ ਇਸਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਸ ਹੁਣ ਸਾਈਬਰ ਐਕਸਪਰਟ ਦੀ ਮਦਦ ਲੈ ਰਹੀ ਹੈ।
CRPF ਦੇ ਜਵਾਨ ਦੀ ਫਾਹੇ ਨਾਲ ਲਮਕਦੀ ਲਾਸ਼ ਬਰਾਮਦ
NEXT STORY