ਨਵੀਂ ਦਿੱਲੀ (ਭਾਸ਼ਾ)– ਦੱਖਣੀ ਦਿੱਲੀ ਨਗਰ ਨਿਗਮ (SDMC) ਦੇ ਅਧਿਕਾਰੀ ਕਬਜ਼ਾ ਵਿਰੋਧੀ ਮੁਹਿੰਮ ਨੂੰ ਅੰਜ਼ਾਮ ਦੇਣ ਲਈ ਬੁਲਡੋਜ਼ਰ ਨਾਲ ਸੋਮਵਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ’ਚ ਪਹੁੰਚੇ। ਅਧਿਕਾਰੀਆਂ ਦੇ ਪਹੁੰਚਦੇ ਹੀ ਔਰਤਾਂ ਸਮੇਤ ਸੈਂਕੜੇ ਸਥਾਨਕ ਲੋਕ ਉੱਥੇ ਧਰਨੇ ’ਤੇ ਬੈਠ ਗਏ ਅਤੇ ਵਿਰੋਧ-ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਪਾਰਟੀ ਸ਼ਾਸਿਤ SDMC ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਾਰਵਾਈ ਰੋਕਣ ਦੀ ਮੰਗ ਕੀਤੀ।
ਦੱਸ ਦੇਈਏ ਕਿ SDMC ਅਧੀਨ ਸੈਂਟਰਲ ਜ਼ੋਨ ’ਚ ਆਉਣ ਵਾਲਾ ਸ਼ਾਹੀਨ ਬਾਗ ਦਸੰਬਰ 2019 ’ਚ ਨਾਗਰਿਕਤਾ ਸੋਧ ਐਕਟ ਖਿਲਾਫ ਪ੍ਰਦਰਸ਼ਨ ਅਤੇ ਧਰਨੇ ਦਾ ਕੇਂਦਰ ਰਿਹਾ ਸੀ। ਸ਼ਹਿਰ ’ਚ ਕੋਵਿਡ ਮਹਾਮਾਰੀ ਫੈਲਣ ਮਗਰੋਂ ਪ੍ਰਦਰਸ਼ਨ ਅਤੇ ਧਰਨਾ ਪ੍ਰਦਰਸ਼ਨ ਬੰਦ ਕੀਤਾ ਗਿਆ ਸੀ। SDMC ਦੇ ਸੈਂਟਰਲ ਜ਼ੋਨ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਕਬਜ਼ੇ ਹਟਾਉਣ ਲਈ ਬੁਲਡੋਜ਼ਰ, ਟਰੱਕ ਅਤੇ ਪੁਲਸ ਫੋਰਸ ਨਾਲ ਸ਼ਾਹੀਨ ਬਾਗ ਪਹੁੰਚੇ। ਕਬਜ਼ੇ ਹਟਾਉਣ ਸਾਡੀ ਜ਼ਿੰਮੇਵਾਰੀ ਹੈ, ਜਿਸ ਨੂੰ ਅਸੀਂ ਪੂਰਾ ਕਰ ਰਹੇ ਹਾਂ।
ਓਧਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਬਜ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ, ਤਾਂ ਕਿ ਯਕੀਨੀ ਕੀਤਾ ਜਾ ਸਕੇ ਸਬੰਧਤ ਨਗਰ ਬਾਡੀਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਅਤੇ ਪੂਰੀ ਸੁਰੱਖਿਆ ਨਾਲ ਆਪਣਾ ਕੰਮ ਕਰ ਸਕੇ। ਜ਼ਿਕਰਯੋਗ ਹੈ ਕਿ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਮੁੱਖ ਆਦੇਸ਼ ਗੁਪਤਾ ਨੇ ਸਥਾਨਕ ਮੇਅਰ ਨੂੰ 20 ਅਪ੍ਰੈਲ ਨੂੰ ਚਿੱਠੀ ਲਿਖ ਕੇ ਰੋਹਿੰਗਿਆ, ਬੰਗਲਾਦੇਸ਼ੀਆਂ ਅਤੇ ਅਸਮਾਜਿਕ ਤੱਤਾਂ ਵਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ SDMC ਦੇ ਇਲਾਕਿਆਂ ’ਚ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ।
NIA ਦੀ ਛਾਪੇਮਾਰੀ ’ਚ ਅੰਡਰਵਰਲਡ ਡਾਨ ਦਾਊਦ ਦਾ ਸਾਥੀ ਸਲੀਮ ਹਿਰਾਸਤ ’ਚ
NEXT STORY