ਨੇਰਵਾ (ਰਾਜਿੰਦਰ)– ਨੈਸ਼ਨਲ ਹਾਈਵੇਅ-707 ’ਤੇ ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹੇ ਦੀ ਸਰਹੱਦ ’ਤੇ ਮੀਨਸ ਨੇੜੇ ਸੇਬਾਂ ਨਾਲ ਲੱਦੀ ਇਕ ਪਿਕਅੱਪ ਜੀਪ ਹਾਦਸੇ ਦਾ ਸ਼ਿਕਾਰ ਹੋ ਕੇ ਟੌਂਸ ਨਦੀ ’ਚ ਜਾ ਡਿੱਗੀ। ਜਿਸ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਸ਼ਖ਼ਸ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਕਰੀਬ 2 ਵਜੇ ਮੀਨਸ ਤੋਂ ਗੁੰਮਾ-ਰੋਹਾਨਾ ਵੱਲ ਜਾ ਰਹੀ ਪਿਕਅੱਪ ਮੀਨਸ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ ’ਤੇ ਬੇਕਾਬੂ ਹੋ ਕੇ 500 ਮੀਟਰ ਹੇਠਾਂ ਟੌਂਸ ’ਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕੰਮ ਚਲਾਇਆ। ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਸਥਾਨਕ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਸ਼ਖ਼ਸ ਨੂੰ ਹਸਪਤਾਲ ਪਹੁੰਚਾਇਆ।
ਮ੍ਰਿਤਕ ਦੀ ਪਛਾਣ ਡਰਾਈਵਰ ਅੰਕੇਸ਼ ਕੁਮਾਰ ਪੁੱਤਰ ਲਾਇਕਰਾਮ ਵਾਸੀ ਪਿੰਡ ਕਾਂਡੋ-ਭਟਨੋਲ, ਤਹਿਸੀਲ ਸ਼ਿਲਾਈ, ਜ਼ਿਲ੍ਹਾ ਸਿਰਮੌਰ ਦੇ ਰੂਪ ’ਚ ਹੋਈ ਹੈ। ਜ਼ਖਮੀ ਨੌਜਵਾਨ ਦੀ ਪਛਾਣ ਵਾਹਨ ਮਾਲਕ ਸਰਦਾਰ ਸਿੰਘ ਜੋਸ਼ੀ ਪੁੱਤਰ ਮੋਹਰ ਸਿੰਘ ਜੋਸ਼ੀ ਵਾਸੀ ਉਤਰਾਖੰਡ ਦੇ ਤੌਰ ’ਤੇ ਹੋਈ ਹੈ।
ਰਾਹੁਲ ਗਾਂਧੀ ਨੇ ਗੁਜਰਾਤ 'ਚ ਲਗਾਤਾਰ ਡਰੱਗ ਫੜੇ ਜਾਣ 'ਤੇ PM ਮੋਦੀ ਤੋਂ ਪੁੱਛੇ ਤਿੱਖੇ ਸਵਾਲ
NEXT STORY