ਵੈੱਡ ਡੈਸਕ : ਹਿਮਾਚਲ ਪ੍ਰਦੇਸ਼ 'ਚ ਭੰਗ ਦੀ ਖੇਤੀ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ, ਭੰਗ ਦੀ ਕਾਸ਼ਤ ਨੂੰ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਗਈ। ਇਸ ਲਈ ਬਾਗਬਾਨੀ ਯੂਨੀਵਰਸਿਟੀ ਨੌਨੀ ਅਤੇ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਨੂੰ 6 ਮਹੀਨਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਬਾਗਬਾਨੀ ਯੂਨੀਵਰਸਿਟੀ ਨੌਨੀ ਅਤੇ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਭੰਗ ਦੀ ਕਾਸ਼ਤ ਦੀ ਨਿਗਰਾਨੀ ਕਰਨਗੇ।
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਸ਼ੇਰ ਦਾ ਬੱਚਾ ਰੱਖਣ ਦੇ ਦੋਸ਼ 'ਚ ਗ੍ਰਿਫਤਾਰ
ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੀਆਂ ਵੱਖ-ਵੱਖ ਡਿਵੀਜ਼ਨਾਂ ਲਈ 50 ਬੋਲੈਰੋ ਕੈਂਪਰ ਵਾਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ। ਆਬਕਾਰੀ ਵਿਭਾਗ ਦੇ ਫੀਲਡ ਅਫਸਰਾਂ ਲਈ 100 ਬਾਈਕ ਖਰੀਦਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਬਾਈਕ ਨਾਜਾਇਜ਼ ਸ਼ਰਾਬ ਮਾਫੀਆ ਆਦਿ ‘ਤੇ ਸ਼ਿਕੰਜਾ ਕੱਸਣ ‘ਚ ਲਾਹੇਵੰਦ ਸਿੱਧ ਹੋਵੇਗੀ।
ਇਹ ਵੀ ਪੜ੍ਹੋ : ਦੋ ਔਰਤਾਂ ਨੇ ਆਪਸ 'ਚ ਹੀ ਕਰਵਾ ਲਿਆ ਵਿਆਹ, ਕਿਹਾ-ਸ਼ਰਾਬ ਪੀ ਕੇ ਪਤੀ ਕਰਦੇ... (Video)
ਮੀਟਿੰਗ ਵਿਚ ਹੋਰ ਕਈ ਅਹਿਮ ਫੈਸਲੇ ਲਏ ਗਏ ਹਨ। ਮੰਤਰੀ ਮੰਡਲ ਨੇ ਬੀਡੀਓ ਦੀਆਂ 9 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਅਸਾਮੀਆਂ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਮੱਛੀ ਪਾਲਣ ਵਿਭਾਗ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ 28 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਘਰ 'ਚ ਦਾਖਲ ਹੋ ਕੇ 82 ਸਾਲਾ ਬਜ਼ੁਰਗ ਨਾਲ ਦੋ ਵਾਰ ਟੱਪੀਆਂ ਹੱਦਾਂ, 44 ਸਾਲ ਬਾਅਦ...
ਇਸ ਵਿੱਚ ਮੱਛੀ ਪਾਲਣ ਅਫ਼ਸਰ ਦੀਆਂ 6 ਅਸਾਮੀਆਂ, ਕਲਰਕ ਦੀਆਂ 5 ਅਸਾਮੀਆਂ, ਸਬ ਇੰਸਪੈਕਟਰ ਦੀਆਂ 4 ਅਸਾਮੀਆਂ, ਮੱਛੀ ਪਾਲਣ ਫੀਲਡ ਸਹਾਇਕ ਦੀਆਂ 12 ਅਸਾਮੀਆਂ ਅਤੇ ਮੋਟਰ ਬੋਟ ਡਰਾਈਵਰ ਦੀਆਂ ਇੱਕ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੜਕੀ ਨਾਲ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚੋਂ ਮਿਲੇ ਸਰਜੀਕਲ ਬਲੇਡ ਤੇ ਕੰਕਰ
NEXT STORY