ਨਵੀਂ ਦਿੱਲੀ (ਵਾਰਤਾ)– ਕੇਂਦਰ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਅਧੀਨ ਉੱਤਰਾਖੰਡ ਅਤੇ ਮਹਾਰਾਸ਼ਟਰ ਸਮੇਤ 5 ਸੂਬਿਆਂ ਵਿਚ 1.07 ਲੱਖ ਘਰਾਂ ਦੇ ਨਿਰਮਾਣ ਲਈ ਯੋਜਨਾ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਚ ਆਯੋਜਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੀ ਕੇਂਦਰੀ ਪ੍ਰਵਾਨਗੀ ਅਤੇ ਨਿਗਰਾਨੀ ਕਮੇਟੀ ਦੀ 57ਵੀਂ ਬੈਠਕ ਵਿਚ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੁੱਡੂਚੇਰੀ ਅਤੇ ਉੱਤਰਾਖੰਡ ਵਿਚ 1.07 ਲੱਖ ਘਰਾਂ ਦੀ ਉਸਾਰੀ ਨੂੰ ਲੈ ਕੇ ਯੋਜਨਾ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਵੱਲੋਂ ਸ਼ੁੱਕਰਵਾਰ ਜਾਰੀ ਇਕ ਬਿਆਨ ਮੁਤਾਬਕ ਮੰਤਰਾਲਾ ਦੇ ਸਕੱਤਰ ਨੇ ਦੂਜੇ ਸੂਬਿਆਂ ਵਿਚ ਮੰਤਰਾਲਾ ਦੇ ਕੰਮਾਂ ’ਤੇ ਅਮਲ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਮਿਸ਼ਨ ਅਧੀਨ ਪ੍ਰਵਾਨਤ ਘਰਾਂ ਦੀ ਕੁੱਲ ਗਿਣਤੀ ਹੁਣ 1.14 ਕਰੋੜ ਹੈ। ਇਨ੍ਹਾਂ ਵਿਚੋਂ ਲਗਭਗ 91 ਲੱਖ ਦੀ ਉਸਾਰੀ ਹੋ ਰਹੀ ਹੈ। 53 ਲੱਖ ਤੋਂ ਵੱਧ ਘਰਾਂ ਨੂੰ ਮੁਕੰਮਲ ਕਰ ਕੇ ਲਾਭ ਹਾਸਲ ਕਰਨ ਵਾਲਿਆਂ ਨੂੰ ਦਿੱਤਾ ਜਾ ਚੁੱਕਾ ਹੈ। ਮਿਸ਼ਨ ਅਧੀਨ ਕੁੱਲ ਨਿਵੇਸ਼ 7.52 ਲੱਖ ਕਰੋੜ ਰੁਪਏ ਹੈ। ਇਸ ਵਿਚ 1.85 ਲੱਖ ਕਰੋੜ ਰੁਪਏ ਦੀ ਕੇਂਦਰੀ ਮਦਦ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਓਵੈਸੀ ਦੀ ਟਿੱਪਣੀ ਨਾਲ ਵਿਵਾਦ, ਭਾਜਪਾ ਨੇ ਜਿੱਨਾਹ ਨਾਲ ਕੀਤੀ ਤੁਲਣਾ
NEXT STORY