ਪੁੰਛ (ਧਨੁਜ) - ਭਾਰਤੀ ਜ਼ਮੀਨੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਸ਼ਨੀਵਾਰ ਨੂੰ ਰਾਜੌਰੀ ਜ਼ਿਲੇ ਵਿਚ ਸਥਿਤ ਭਾਰਤ-ਪਾਕਿ ਕੰਟਰੋਲ ਲਾਈਨ ਦੇ ਮੂਹਰਲੇ ਖੇਤਰਾਂ ਅਤੇ ਭਾਰਤੀ ਫੌਜ ਦੀਆਂ ਮੂਹਰਲੀਆਂ ਫੌਜੀ ਚੌਕੀਆਂ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject
ਇਸ ਮੌਕੇ ਉੱਤਰੀ ਕਮਾਂਡ ਦੇ ਅਧਿਕਾਰੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਤੋਂ ਇਲਾਵਾ ਹੋਰ ਸੀਨੀਅਰ ਫੌਜੀ ਅਧਿਕਾਰੀ ਵੀ ਮੌਜੂਦ ਸਨ। ਆਗਾਮੀ ਅਕਤੂਬਰ-ਨਵੰਬਰ ਵਿਚ ਹੋਣ ਵਾਲੀਆਂ ਸੰਭਾਵਿਤ ਪੰਚਾਇਤ ਅਤੇ ਸਿਵਲ ਚੋਣਾਂ ਤੋਂ ਇਲਾਵਾ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਘੁਸਪੈਠ ਦੀ ਸੰਭਾਵਨਾ ਦੇ ਮੱਦੇਨਜ਼ਰ ਫੌਜ ਮੁਖੀ ਦਾ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ
ਕੰਟਰੋਲ ਲਾਈਨ ਨਾਲ ਲੱਗਦੇ ਫਾਰਵਰਡ ਏਰੀਆ ਅਤੇ ਫੌਜੀ ਚੌਕੀਆਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਫ਼ੌਜ ਮੁਖੀ ਨੂੰ ਮੌਜੂਦਾ ਸਥਿਤੀ ਅਤੇ ਕੰਟਰੋਲ ਲਾਈਨ ’ਤੇ ਭਾਰਤੀ ਫ਼ੌਜ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਫ਼ੌਜ ਕਿਸੇ ਵੀ ਸਥਿਤੀ ਅਤੇ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ |
ਫੌਜ ਮੁਖੀ ਨੇ ਕੰਟਰੋਲ ਲਾਈਨ ’ਤੇ ਤਾਇਨਾਤ ਜਵਾਨਾਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਚੰਗੇ ਕੰਮ ਲਈ ਥਾਪੜਾ ਵੀ ਦਿੱਤਾ। ਦੌਰੇ ਦੌਰਾਨ ਫੌਜ ਮੁਖੀ ਮਨੋਜ ਪਾਂਡੇ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ, ਜਿਸ ਵਿਚ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਫੌਜ ਮੁਖੀ ਕਿਸੇ ਵੀ ਖੇਤਰ ਵਿਚ ਆਪ੍ਰੇਸ਼ਨ ਚਲਾਉਣ ਦੇ ਸਮਰੱਥ ਵਿਸ਼ੇਸ਼ ਵਾਹਨ ਵਿਚ ਸਵਾਰ ਹੋ ਕੇ ਅੱਗੇ ਦੀਆਂ ਚੌਕੀਆਂ ’ਤੇ ਪੁੱਜੇ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਦੇਸ਼-ਇਕ ਚੋਣ: ਕਾਂਗਰਸੀ MP ਨੇ ਕਮੇਟੀ ਦਾ ਹਿੱਸਾ ਬਣਨ ਤੋਂ ਕੀਤੀ ਕੋਰੀ ਨਾਂਹ, ਅਮਿਤ ਸ਼ਾਹ ਨੂੰ ਲਿਖੀ ਚਿੱਠੀ
NEXT STORY