ਨਵੀਂ ਦਿੱਲੀ - ਸਤੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸਰਕਾਰ ਵਲੋਂ ਕਈ ਮਹੱਤਵਪੂਰਨ ਨਿਯਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਅਜਿਹੇ 'ਚ ਦੇਸ਼ ਦੇ ਹਰੇਕ ਨਾਗਰਿਕ ਨੂੰ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਸਤੰਬਰ ਦੇ ਮਹੀਨੇ ਸਭ ਤੋਂ ਮਹੱਤਵਪੂਰਨ ਕੰਮ 30 ਸਤੰਬਰ ਤੱਕ 2000 ਰੁਪਏ ਦੇ ਸਾਰੇ ਨੋਟਾਂ ਨੂੰ ਬਦਲਣਾ ਲਾਜ਼ਮੀ ਹੈ। ਆਰਬੀਆਈ ਮੁਤਾਬਕ 30 ਸਤੰਬਰ ਤੱਕ ਹੀ ਦੋ ਹਜ਼ਾਰ ਦੇ ਨੋਟ ਬਦਲੇ ਜਾ ਸਕਦੇ ਹਨ। ਅਜਿਹਾ ਨਾ ਕਰਨ ਵਾਲਿਆਂ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਸਤੰਬਰ ਮਹੀਨੇ 'ਚ ਹੋਣ ਵਾਲੇ ਹੋਰ ਅਹਿਮ ਬਦਲਾਵਾਂ ਬਾਰੇ...
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦੀ ਆਖ਼ਰੀ ਤਾਰੀਖ਼
ਇਸ ਮਹੀਨੇ ਭਾਵ 30 ਸਤੰਬਰ 2023 ਨੂੰ 2,000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਖਤਮ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਕੋਲ ਰੱਖੇ ਹੋਏ 2000 ਰੁਪਏ ਦੇ ਨੋਟਾਂ ਨੂੰ ਜਲਦੀ ਤੋਂ ਜਲਦੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਹੋਰ ਨਕਦੀ ਦੇ ਰੂਪ ਵਿੱਚ ਬਦਲ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
3 ਦਿਨਾਂ 'ਚ ਸੂਚੀਬੱਧ ਹੋਣਗੇ IPO
ਆਈਪੀਓ ਲਾਂਚ ਕਰਨ ਵਾਲੀਆਂ ਕੰਪਨੀਆਂ ਨੂੰ 1 ਸਤੰਬਰ ਤੋਂ ਸ਼ੇਅਰ ਦੀ ਸੂਚੀਬੱਧਤਾ ਤਿੰਨ ਦਿਨਾਂ ਵਿਚ ਕਰਵਾਉਣੀ ਹੋਵੇਗੀ। ਹੁਣ ਇਹ 6 ਦਿਨਾਂ ਵਿੱਚ ਹੁੰਦੀ ਹੈ। ਇਸ ਸਮੇਂ ਇਹ ਸਵੈਇੱਛਤ ਹੈ। ਇਹ 1 ਦਸੰਬਰ ਤੋਂ ਲਾਜ਼ਮੀ ਹੋਵੇਗਾ। ਇਸ ਦਾ ਅਸਰ ਇਹ ਹੋਵੇਗਾ ਕਿ ਜੇਕਰ ਆਈਪੀਓ 'ਚ ਸ਼ੇਅਰ ਨਹੀਂ ਮਿਲੇ ਤਾਂ ਪੈਸੇ ਤਿੰਨ ਦਿਨਾਂ ਦੇ ਅੰਦਰ ਵਾਪਸ ਆ ਜਾਣਗੇ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦਾ ਆਖਰੀ ਮੌਕਾ
ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੇ ਮਾਮਲੇ ਵਿੱਚ ਵੀ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜੇਕਰ ਕੋਈ ਨਾਗਰਿਕ ਇਸ ਮਹੀਨੇ ਦੇ ਅੰਤ ਤੱਕ ਪੈਨ-ਆਧਾਰ ਨੂੰ ਲਿੰਕ ਨਹੀਂ ਕਰਦਾ ਹੈ, ਤਾਂ ਸਤੰਬਰ ਮਹੀਨੇ ਤੋਂ ਬਾਅਦ ਯਾਨੀ 1 ਅਕਤੂਬਰ, 2023 ਤੋਂ, ਉਸਦਾ ਪੈਨ ਕਾਰਡ ਬੰਦ ਹੋ ਜਾਵੇਗਾ। ਇਹ ਤੁਹਾਡੇ ਡੀਮੈਟ ਖਾਤੇ ਨੂੰ ਵੀ ਪ੍ਰਭਾਵਿਤ ਕਰੇਗਾ। ਅਜਿਹੀ ਸਥਿਤੀ ਵਿੱਚ ਜ਼ਰੂਰੀ ਹੈ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਵੇ।
ਡੀਮੈਟ ਖਾਤੇ ਦੀ ਨਾਮਜ਼ਦਗੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਮਿਤੀ
ਜੇਕਰ ਤੁਸੀਂ ਆਪਣੇ ਡੀਮੈਟ ਖਾਤੇ ਵਿੱਚ ਨਾਮਜ਼ਦਗੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਤਾਂ ਤੁਹਾਨੂੰ ਇਹ ਕੰਮ 30 ਸਤੰਬਰ 2023 ਤੋਂ ਪਹਿਲਾਂ ਪੂਰਾ ਕਰਨਾ ਚਾਹੀਦਾ ਹੈ। ਉਪਰੋਕਤ ਮਿਤੀ ਤੋਂ ਬਾਅਦ ਸੇਬੀ ਦੁਆਰਾ ਨਾਮਜ਼ਦ ਕੀਤੇ ਬਿਨਾਂ ਖਾਤਿਆਂ ਨੂੰ ਅਯੋਗ ਕੀਤਾ ਜਾ ਸਕਦਾ ਹੈ।
ਆਧਾਰ ਡੇਟਾ ਨੂੰ ਮੁਫ਼ਤ ਵਿੱਚ ਅਪਡੇਟ ਕਰਨ ਦਾ ਆਖਰੀ ਮੌਕਾ
ਜੇਕਰ ਤੁਸੀਂ ਆਪਣਾ ਆਧਾਰ ਮੁਫਤ 'ਚ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਯਕੀਨੀ ਤੌਰ 'ਤੇ ਇਹ ਕੰਮ 14 ਸਤੰਬਰ 2023 ਤੱਕ ਪੂਰਾ ਕਰ ਲੈਣਾ ਚਾਹੀਦਾ ਹੈ। UIDAI ਨੇ ਆਧਾਰ ਨੂੰ ਮੁਫਤ ਅਪਡੇਟ ਕਰਨ ਲਈ 14 ਸਤੰਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ। ਪਹਿਲਾਂ ਇਹ ਸਹੂਲਤ ਸਿਰਫ 14 ਜੂਨ ਤੱਕ ਦਿੱਤੀ ਜਾਂਦੀ ਸੀ, ਉਸ ਤੋਂ ਬਾਅਦ ਇਸ ਨੂੰ 14 ਸਤੰਬਰ ਤੱਕ ਵਧਾ ਦਿੱਤਾ ਗਿਆ ਸੀ। ਤੁਸੀਂ ਉਕਤ ਮਿਤੀ ਤੱਕ ਬਿਨਾਂ ਕਿਸੇ ਖਰਚੇ ਦੇ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ।
ਇਹ ਵੀ ਪੜ੍ਹੋ : LPG ਦੀਆਂ ਕੀਮਤਾਂ ਵਿਚ ਕਟੌਤੀ ਕਾਰਨ ਆਮ ਲੋਕਾਂ ਨੂੰ ਰਾਹਤ, ਪੈਟਰੋਲੀਅਮ ਕੰਪਨੀਆਂ ਦੀ ਵਧੀ ਚਿੰਤਾ
ਐਕਸਿਸ ਬੈਂਕ ਦੇ ਮੈਗਨਸ ਕ੍ਰੈਡਿਟ ਕਾਰਡ ਦੇ ਨਿਯਮਾਂ ਵਿਚ ਬਦਲਾਅ
ਜੇਕਰ ਤੁਹਾਡੇ ਕੋਲ ਐਕਸਿਸ ਬੈਂਕ ਦਾ ਮੈਗਨਸ ਕ੍ਰੈਡਿਟ ਕਾਰਡ ਹੈ, ਤਾਂ ਸਤੰਬਰ ਮਹੀਨੇ ਤੋਂ ਇਸਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ। ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਤੰਬਰ ਮਹੀਨੇ ਤੋਂ ਗਾਹਕ ਕੁਝ ਲੈਣ-ਦੇਣ 'ਤੇ ਵਿਸ਼ੇਸ਼ ਛੋਟ ਦਾ ਲਾਭ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ 1 ਸਤੰਬਰ ਤੋਂ ਨਵੇਂ ਕਾਰਡ ਧਾਰਕਾਂ ਨੂੰ ਸਾਲਾਨਾ ਫੀਸ ਦੇ ਤੌਰ 'ਤੇ ਜੀਐਸਟੀ ਦੇ ਨਾਲ 12,500 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਪੁਰਾਣੇ ਗਾਹਕਾਂ ਨੂੰ 10,000 ਰੁਪਏ ਤੋਂ ਇਲਾਵਾ ਜੀ.ਐੱਸ.ਟੀ. ਪੂਰੇ ਸਾਲ ਦੌਰਾਨ 25 ਲੱਖ ਰੁਪਏ ਤੱਕ ਦੀ ਖਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਫੀਸ ਮੁਆਫ ਕੀਤੀ ਜਾਵੇਗੀ।
ਸਟੇਟ ਬੈਂਕ ਆਫ ਇੰਡੀਆ ਦੀ ਇਹ ਸਕੀਮ ਅਗਲੇ ਮਹੀਨੇ ਤੋਂ ਹੋ ਜਾਵੇਗੀ ਖ਼ਤਮ
ਜੇਕਰ ਤੁਸੀਂ SBI ਦੀ WeCare ਸਕੀਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਜਿਹਾ ਸਿਰਫ ਸਤੰਬਰ ਤੱਕ ਹੀ ਕਰ ਸਕਦੇ ਹੋ। ਇਸ ਵਿਸ਼ੇਸ਼ ਯੋਜਨਾ ਵਿੱਚ ਨਿਵੇਸ਼ ਦੀ ਅੰਤਮ ਤਾਰੀਖ 30 ਸਤੰਬਰ, 2023 ਨੂੰ ਖਤਮ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ SBI ਦੀ ਇਸ ਯੋਜਨਾ ਦਾ ਲਾਭ ਸਿਰਫ ਸੀਨੀਅਰ ਨਾਗਰਿਕ ਹੀ ਲੈ ਸਕਦੇ ਹਨ। ਇਸ ਸਕੀਮ ਤਹਿਤ ਸੀਨੀਅਰ ਨਾਗਰਿਕਾਂ ਨੂੰ ਆਮ ਲੋਕਾਂ ਦੇ ਮੁਕਾਬਲੇ ਪੰਜ ਸਾਲ ਅਤੇ ਇਸ ਤੋਂ ਵੱਧ ਦੀ ਮਿਆਦ ਲਈ 7.50% ਤੱਕ ਵਿਆਜ ਮਿਲਦਾ ਹੈ।
ਇਹ ਵੀ ਪੜ੍ਹੋ : ਅਡਾਨੀ ਦੇ ਸ਼ੇਅਰਾਂ 'ਚ ਗੜਬੜੀ ਦੇ ਦੋਸ਼, ਕੰਪਨੀ ਨੇ OCCRP ਦੇ ਦਾਅਵਿਆਂ ਨੂੰ ਕੀਤਾ ਖ਼ਾਰਜ, ਸ਼ੇਅਰਾਂ 'ਚ ਭਾਰੀ ਗਿਰਾਵਟ
IDBI ਬੈਂਕ ਦੀ FD ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ
IDBI ਬੈਂਕ ਦੀ ਅੰਮ੍ਰਿਤ ਮਹੋਤਸਵ FD ਸਕੀਮ ਵਿੱਚ ਨਿਵੇਸ਼ ਕਰਨ ਦੀ ਅੰਤਿਮ ਮਿਤੀ ਵੀ 30 ਸਤੰਬਰ 2023 ਨੂੰ ਖਤਮ ਹੋ ਰਹੀ ਹੈ। 375 ਦਿਨਾਂ ਦੀ ਇਸ ਐਫਡੀ ਯੋਜਨਾ ਵਿੱਚ, ਆਮ ਨਾਗਰਿਕਾਂ ਲਈ 7.10 ਪ੍ਰਤੀਸ਼ਤ ਅਤੇ ਸੀਨੀਅਰ ਨਾਗਰਿਕਾਂ ਲਈ 7.60 ਪ੍ਰਤੀਸ਼ਤ ਤੱਕ ਵਿਆਜ ਮਿਲ ਰਿਹਾ ਹੈ। ਇਸ ਦੇ ਨਾਲ ਹੀ, 444 ਦਿਨਾਂ ਦੀ ਐਫਡੀ ਦੇ ਤਹਿਤ, ਆਮ ਨਾਗਰਿਕਾਂ ਨੂੰ 7.15 ਪ੍ਰਤੀਸ਼ਤ ਅਤੇ ਸੀਨੀਅਰ ਨਾਗਰਿਕਾਂ ਨੂੰ 7.65 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲ ਸਕਦਾ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ
ਹਰ ਮਹੀਨੇ ਦੀ ਆਖਰੀ ਤਾਰੀਖ਼ ਨੂੰ ਪੈਟਰੋਲੀਅਮ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਅਜਿਹੇ 'ਚ ਅਗਸਤ ਦੇ ਅੰਤ 'ਚ ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਰਾਹਤ ਦਾ ਐਲਾਨ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲੰਬੇ ਸਮੇਂ ਬਾਅਦ ਸਤੰਬਰ ਮਹੀਨੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ
ਸਰਕਾਰ ਨੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਰਾਹਤ ਦਾ ਐਲਾਨ ਕੀਤਾ ਹੈ। ਹੁਣ ਸੀਐਨਜੀ ਅਤੇ ਪੀਐਨਜੀ ਖਪਤਕਾਰਾਂ ਨੂੰ ਵੀ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਸਤੰਬਰ ਮਹੀਨੇ ਤੋਂ ਰਾਹਤ ਮਿਲੇਗੀ। ਆਉਣ ਵਾਲੇ ਤਿਉਹਾਰੀ ਸੀਜ਼ਨ 'ਚ ਖਪਤਕਾਰਾਂ 'ਤੇ ਦਬਾਅ ਘੱਟ ਕਰਨ ਲਈ ਸਰਕਾਰ ਇਨ੍ਹਾਂ ਦੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਵੀ ਕਰ ਸਕਦੀ ਹੈ। ਹਾਲਾਂਕਿ ਇਸ ਦਾ ਖੁਲਾਸਾ 31 ਅਗਸਤ ਦੀ ਅੱਧੀ ਰਾਤ ਤੱਕ ਹੀ ਹੋਵੇਗਾ।
ਅਡਵਾਂਸ ਟੈਕਸ ਅਦਾ ਕਰਨ ਦੀ ਆਖਰੀ ਮਿਤੀ
ਮੁਲਾਂਕਣ ਸਾਲ 2024-25 ਲਈ ਐਡਵਾਂਸ ਟੈਕਸ ਦੀ ਦੂਜੀ ਕਿਸ਼ਤ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ 15 ਸਤੰਬਰ ਹੈ। ਐਡਵਾਂਸ ਟੈਕਸ ਚਾਰ ਕਿਸ਼ਤਾਂ ਵਿੱਚ ਅਦਾ ਕੀਤਾ ਜਾਂਦਾ ਹੈ। ਇਸ ਵਿੱਚ 15 ਜੂਨ ਤੱਕ ਕੁੱਲ ਟੈਕਸ ਦੇਣਦਾਰੀ ਦਾ 15 ਫੀਸਦੀ ਅਤੇ 15 ਸਤੰਬਰ ਤੱਕ 45 ਫੀਸਦੀ ਜਮ੍ਹਾ ਕਰਵਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ’ਚ ਪਹਿਲੀ ਤਿਮਾਹੀ ’ਚ ਮਹਿੰਗੇ ਹੋਏ ਘਰ
NEXT STORY