ਨਵੀਂ ਦਿੱਲੀ : ਫੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਨੇ ਮੰਗਲਵਾਰ ਪੂਰਬੀ ਲੱਦਾਖ ਤੇ ਸਿਆਚਿਨ ਦਾ ਦੌਰਾ ਕੀਤਾ ਅਤੇ ਜੰਗੀ ਤੌਰ ’ਤੇ ਅਹਿਮ ਖੇਤਰਾਂ ਵਿਚ ਭਾਰਤ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਨਰਵਣੇ ਦੇ ਨਾਲ ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ. ਜੀ. ਕੇ. ਮੈਨਨ ਵੀ ਸਨ। ਸੂਤਰਾਂ ਨੇ ਦੱਸਿਆ ਕਿ ਨਰਵਣੇ ਨੇ ਫੌਜੀਆਂ ਨਾਲ ਗੱਲਬਾਤ ਕੀਤੀ ਅਤੇ ਦੂਰ-ਦੁਰਾਡੇ ਦੇ ਖੇਤਰ, ਉਚਾਈ ਤੇ ਮੌਸਮ ਦੇ ਉਲਟ ਹਾਲਾਤ ਵਿਚ ਤਾਇਨਾਤੀ ਦੌਰਾਨ ਸ਼ਾਨਦਾਰ ਉੱਚ ਮਨੋਬਲ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ- 'ਮਈ ਦੇ ਪਹਿਲੇ ਹਫਤੇ ਤੋਂ ਸ਼ਾਂਤ ਹੋਣ ਲੱਗੇਗੀ ਕੋਰੋਨਾ ਦੀ ਦੂਜੀ ਲਹਿਰ'
ਫੌਜ ਮੁਖੀ ਨੂੰ ਬਾਅਦ ’ਚ ਲੈਫਟੀਨੈਂਟ ਜਨਰਲ ਮੈਨਨ ਨੇ ਖੇਤਰ ਵਿਚ ਮੌਜੂਦਾ ਸੁਰੱਖਿਆ ਸਥਿਤੀ ਤੇ ਮੁਹਿੰਮ ਦੀਆਂ ਤਿਆਰੀਆਂ ਤੋਂ ਜਾਣੂ ਕਰਵਾਇਆ। ਨਰਵਣੇ ਦਾ ਬੁੱਧਵਾਰ ਨੂੰ ਕੌਮੀ ਰਾਜਧਾਨੀ ਵਾਪਸ ਆਉਣ ਦਾ ਪ੍ਰੋਗਰਾਮ ਹੈ। ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਪੂਰਬੀ ਲੱਦਾਖ ਵਿਚ ਕਈ ਥਾਵਾਂ ’ਤੇ ਪਿਛਲੇ ਸਾਲ ਮਈ ਦੇ ਸ਼ੁਰੂ ਤੋਂ ਹੀ ਡੈੱਡਲਾਕ ਬਣਿਆ ਹੋਇਆ ਹੈ। ਕਈ ਦੌਰ ਦੀ ਫੌਜੀ ਤੇ ਕੂਟਨੀਤਕ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਸ ਸਾਲ ਫਰਵਰੀ ਵਿਚ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕਿਨਾਰਿਆਂ ਤੋਂ ਆਪੋ-ਆਪਣੇ ਫੌਜੀਆਂ ਤੇ ਜੰਗੀ ਸਾਧਨਾਂ ਨੂੰ ਹਟਾ ਲਿਆ ਸੀ। ਦੋਵੇਂ ਧਿਰਾਂ ਹੁਣ ਬਾਕੀ ਥਾਵਾਂ ਤੋਂ ਫੌਜੀਆਂ ਤੇ ਜੰਗੀ ਸਾਧਨਾਂ ਦੀ ਵਾਪਸੀ ’ਤੇ ਚਰਚਾ ਕਰ ਰਹੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਕਰੂਣਾ ਸ਼ੁਕਲਾ ਦਾ ਦਿਹਾਂਤ
NEXT STORY